ਸਰਹੱਦ ਨੇੜਿਓਂ 15 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਇਕ ਪਾਸੇ ਪੂਰੀ ਦੁਨੀਆ ਕਰੋਨਾ ਦਾ ਸਾਹਮਣਾ ਕਰ ਰਹੀ ਹੈ ਅਤੇ ਦੂਜੇ ਪਾਸੇ ਨਸ਼ਾ ਤਸਕਰ ਵੀ ਆਪਣਾ ਕੰਮ ਕਰੀ ਜਾ ਰਹੇ ਹਨ। ਇਸ ਦੇ ਚੱਲਦਿਆਂ ਫਿਰੋਜ਼ਪੁਰ ਦੀ ਕੌਮਾਂਤਰੀ ਸਰਹੱਦ ਨੇੜਿਓ ਬੀ.ਐੱਸ.ਐਫ. ਵੱਲੋਂ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ‘ਚ 15 ਕਰੋੜ ਰੁਪਏ ਕੀਮਤ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਲੰਘੀ ਅੱਧੀ ਰਾਤ ਚੌਕੀ ਗਜਨੀ ਵਾਲਾ ਨੇੜੇ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐਫ. ਦੀ 124 ਬਟਾਲੀਅਨ ਦੇ ਜਵਾਨਾਂ ਨੂੰ ਆਵਾਜ਼ ਸੁਣਾਈ ਦਿੱਤੀ ਤਾਂ ਸੁਰੱਖਿਆ ਬਲਾਂ ਨੇ ਫਾਇਰ ਕਰ ਦਿੱਤੇ। ਜਦੋਂ ਬੀ.ਐੱਸ.ਐਫ. ਦੇ ਅਧਿਕਾਰੀਆਂ ਨੇ ਘਟਨਾ ਸਥਾਨ ‘ਤੇ ਜਾਂਚ ਆਰੰਭੀ ਤਾਂ ਮੌਕੇ ‘ਤੇ ਪੀਲੇ ਰੰਗ ਦੇ ਪੋਲੀਥੀਨ ਲਿਫ਼ਾਫ਼ੇ ‘ਚੋਂ ਤਿੰਨ ਹੈਰੋਇਨ ਦੇ ਪੈਕਟ ਪਾਏ ਗਏ, ਜਿਨ੍ਹਾਂ ਦਾ ਕੁਲ ਵਜ਼ਨ ਤਿੰਨ ਕਿੱਲੋ ਦੱਸਿਆ ਜਾਂਦਾ। ਪਤਾ ਲੱਗਾ ਕਿ ਸਮਗਲਰ ਵਾਪਸ ਭੱਜਣ ‘ਚ ਕਾਮਯਾਬ ਹੋ ਗਏ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …