Breaking News
Home / ਭਾਰਤ / ਮੋਦੀ ਵੀ ਰਾਫਾਲ ਦੇ ਸੇਕ ਤੋਂ ਨਹੀਂ ਬਚ ਸਕਣਗੇ : ਰਾਹੁਲ

ਮੋਦੀ ਵੀ ਰਾਫਾਲ ਦੇ ਸੇਕ ਤੋਂ ਨਹੀਂ ਬਚ ਸਕਣਗੇ : ਰਾਹੁਲ

ਨਵੀਂ ਦਿੱਲੀ : ਰੱਖਿਆ ਦਾ ਸਮਾਨ ਬਣਾਉਣ ਵਾਲੀ ਫਰਾਂਸੀਸੀ ਕੰਪਨੀ ‘ਦਾਸੋ’ ਏਵੀਏਸ਼ਨ ‘ਤੇ ਰਾਫ਼ਾਲ ਜੰਗੀ ਜਹਾਜ਼ ਸੌਦਾ ਕਥਿਤ ‘ਭ੍ਰਿਸ਼ਟ’ ਤਰੀਕਿਆਂ ਨਾਲ ਸਿਰੇ ਚੜ੍ਹਾਉਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਮਾਮਲੇ ਦੀ ਜਾਂਚ ਹੋਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਦੇ ਸੇਕ ਤੋਂ ਬਚ ਨਹੀਂ ਸਕਣਗੇ। ਗਾਂਧੀ ਨੇ ਇੱਥੇ ਪਾਰਟੀ ਹੈੱਡਕੁਆਰਟਰ ‘ਤੇ ਇਕ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਘੁਟਾਲੇ ਵਿਚ ‘ਬਰਾਬਰ ਦੇ ਜ਼ਿੰਮੇਵਾਰ’ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਨੇ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਦਾ ਲਾਭ ਦੇਣ ਲਈ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਰਾਹੁਲ ਗਾਂਧੀ ਨੇ ਇਕ ਨੁਕਤਾ ਚੁੱਕਦਿਆਂ ਕਿਹਾ ਕਿ ‘ਦਾਸੋ’ ਏਵੀਏਸ਼ਨ ਜਿਹੀ ਸੰਸਾਰ ਪ੍ਰਸਿੱਧ ਕੰਪਨੀ ਕਿਉਂ ਘਾਟੇ ਵਿਚ ਚੱਲ ਰਹੀ ਇਕ ਭਾਰਤੀ ਕੰਪਨੀ ਵਿਚ 284 ਕਰੋੜ ਰੁਪਏ ਨਿਵੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਫਰਾਂਸੀਸੀ ਕੰਪਨੀ ਨੇ ਸੌਦਾ ਹਥਿਆਉਣ ਲਈ ਇਹ ਰਾਸ਼ੀ ਅਨਿਲ ਅੰਬਾਨੀ ਦੀ ਕੰਪਨੀ ਨੂੰ ਅਦਾ ਕੀਤੀ ਹੈ। ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁੱਪ ਨੇ ਰਾਹੁਲ ਗਾਂਧੀ ਵਲੋਂ ਲਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਕੰਪਨੀ ਨੇ ਕਿਹਾ ਕਾਂਗਰਸ ਸਿਆਸੀ ਲਾਭ ਲਈ ਤੱਥਾਂ ਨੂੰ ‘ਤੋੜ-ਮਰੋੜ’ ਕੇ ਪੇਸ਼ ਕਰ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਵਾਦਤ ਸੌਦੇ ਦਾ ਦੋਸ਼ ਰੱਖਿਆ ਅਧਿਕਾਰੀਆਂ ਤੇ ਨੌਕਰਸ਼ਾਹਾਂ ਸਿਰ ਨਹੀਂ ਮੜ੍ਹਿਆ ਜਾ ਸਕਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਆਖ਼ਰੀ ਅਥਾਰਿਟੀ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇ ਸਭ ਕੁਝ ਪਾਰਦਰਸ਼ੀ ਤਰੀਕੇ ਨਾਲ ਹੋਇਆ ਹੈ ਤਾਂ ਪ੍ਰਧਾਨ ਮੰਤਰੀ ਮਾਮਲੇ ਦੀ ਜਾਂਚ ਸੀਬੀਆਈ ਜਾਂ ਸੁਪਰੀਮ ਕੋਰਟ ਰਾਹੀਂ ਕਰਵਾਉਣ ਤੋਂ ਕਿਉਂ ਪਿੱਛੇ ਹੱਟ ਰਹੇ ਹਨ।

Check Also

ਸੂਰਤ ਲੋਕ ਸਭਾ ਸੀਟ ਭਾਜਪਾ ਨੇ ਬਿਨਾ ਮੁਕਾਬਲਾ ਜਿੱਤੀ

ਕਾਂਗਰਸੀ ਉਮੀਦਵਾਰ ਦੇ ਕਾਗਜ਼ ਹੋਏ ਰੱਦ, ਬਾਕੀਆਂ ਨੇ ਨਾਮ ਵਾਪਸ ਲਏ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ …