ਅਮਰੇਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਤੀਜੀ ਧਿਰ ਵੀ ਚੋਣਾਂ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਦਿੱਲੀ ਦੀ ਸਿਆਸਤ ਉੱਤੇ ਵੀ ਭਾਜਪਾ ਤੇ ਕਾਂਗਰਸ ਦਾ ਦਹਾਕਿਆਂ ਤੱਕ ਦਬਦਬਾ ਰਿਹਾ ਹੈ। ਜੇਕਰ ਲੋਕ ਚਾਹੁਣ ਤਾਂ ਗੁਜਰਾਤ ਵਿੱਚ ਵੀ ਤੀਜੀ ਧਿਰ ਦੀ ਸਰਕਾਰ ਬਣ ਸਕਦੀ ਹੈ। ਉਹ ਅਮਰੇਲੀ ਵਿੱਚ ਕੱਢੇ ਰੋਡ ਸ਼ੋਅ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਡੇ ਬਦਲਾਅ ਲਈ ਇਨ੍ਹਾਂ ਚੋਣਾਂ ਵਿੱਚ ਲੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਕਹਿੰਦੇ ਹਨ ਗੁਜਰਾਤ ਵਿੱਚ ਤੀਜੀ ਧਿਰ ਨਹੀਂ ਜਿੱਤ ਸਕਦੀ। ਦਿੱਲੀ ਵਿੱਚ ਵੀ ਉਨ੍ਹਾਂ ਇਹੀ ਗੱਲਾਂ ਕੀਤੀਆਂ ਸਨ ਕਿ ਸਿਰਫ਼ ਦੋ ਪਾਰਟੀਆਂ ਭਾਜਪਾ ਤੇ ਕਾਂਗਰਸ ਹਨ। ‘ਆਪ’ ਨੇ ਜਦੋਂ ਦਿੱਲੀ ਦੀ ਚੋਣ ਲੜੀ ਕਾਂਗਰਸ ਸਿਫ਼ਰ ਉੱਤੇ ਸਿਮਟ ਕੇ ਰਹਿ ਗਈ, ਜਦੋਂਕਿ ਭਾਜਪਾ ਨੂੰ 70 ਸੀਟਾਂ ਵਿੱਚੋਂ ਸਿਰਫ਼ ਤਿੰਨ ਹੀ ਨਸੀਬ ਹੋਈਆਂ। ਜਦੋਂ ਲੋਕ ਫ਼ੈਸਲਾ ਕਰ ਲੈਂਦੇ ਹਨ ਤਾਂ ਉਹ ਵੱਡੀਆਂ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰ ਕੇ ਤੀਜੀ ਧਿਰ ਨੂੰ ਮੌਕਾ ਦਿੰਦੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …