Breaking News
Home / ਭਾਰਤ / ਭਾਰਤ ‘ਚ ਸਾਰੇ ਲੋਕਾਂ ਨੂੰ ਮੁਫਤ ਮਿਲੇਗੀ ਕਰੋਨਾ ਵੈਕਸੀਨ

ਭਾਰਤ ‘ਚ ਸਾਰੇ ਲੋਕਾਂ ਨੂੰ ਮੁਫਤ ਮਿਲੇਗੀ ਕਰੋਨਾ ਵੈਕਸੀਨ

ਮੋਦੀ ਸਰਕਾਰ ਦੇ ਮੰਤਰੀ ਪ੍ਰਤਾਪ ਸਾਰੰਗੀ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਨੇ ਬਿਹਾਰ ਚੋਣਾਂ ਵਿਚ ਆਪਣੇ ਚੋਣ ਮਨੋਰਥ ਪੱਤਰ ਵਿਚ ਕਿਹਾ ਕਿ ਜੇਕਰ ਭਾਜਪਾ ਚੋਣਾਂ ਜਿੱਤੀ ਤਾਂ ਸੂਬੇ ਵਿਚ ਸਾਰੇ ਲੋਕਾਂ ਨੂੰ ਕਰੋਨਾ ਵੈਕਸੀਨ ਮੁਫਤ ਦਿੱਤੀ ਜਾਵੇਗੀ। ਵਿਰੋਧੀ ਧਿਰ ਇਸ ‘ਤੇ ਹੰਗਾਮਾ ਵੀ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਚੋਣਾਂ ਵਾਲੇ ਸੂਬੇ ਵਿਚ ਮੁਫਤ ਵੈਕਸੀਨ ਦਾ ਵਾਅਦਾ ਬਾਕੀ ਸੂਬਿਆਂ ਨਾਲ ਵਿਤਕਰੇ ਵਾਲੀ ਗੱਲ ਹੈ। ਇਸ ਦੇ ਚੱਲਦਿਆਂ ਭਾਰਤ ਦੀ ਮੋਦੀ ਸਰਕਾਰ ਵਿਚ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਦਾਅਵਾ ਕਿ ਦੇਸ਼ ਵਿਚ ਸਾਰੇ ਲੋਕਾਂ ਨੂੰ ਕਰੋਨਾ ਵੈਕਸੀਨ ਮੁਫਤ ਦਿੱਤੀ ਜਾਵੇਗੀ। ਸਾਰੰਗੀ ਉੜੀਸਾ ਨਾਲ ਸਬੰਧਤ ਮੰਤਰੀ ਹਨ ਅਤੇ ਉੜੀਸਾ ਵਿਚ ਵੀ ਜ਼ਿਮਨੀ ਚੋਣ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ 3 ਕੰਪਨੀਆਂ ਕਰੋਨਾ ਵੈਕਸੀਨ ਬਣਾ ਰਹੀਆਂ ਹਨ ਅਤੇ ਭਾਰਤ ਬਾਇਓਟੈਕ ਨੂੰ ਤੀਜੇ ਫੇਜ ਦੇ ਟਰਾਇਲ ਦੀ ਮਨਜੂਰੀ ਮਿਲ ਚੁੱਕੀ ਹੈ।

Check Also

ਗੁਜਰਾਤ ਦੀ ਵਿਸਾਵਦਰ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ

ਕੇਰਲ ’ਚ ਕਾਂਗਰਸ ਪਾਰਟੀ ਨੇ ਜਿੱਤ ਕੀਤੀ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਸਮੇਤ ਚਾਰ …