27.2 C
Toronto
Sunday, October 5, 2025
spot_img
Homeਭਾਰਤਇਕ ਘੰਟੇ ਤੋਂ ਪਹਿਲਾਂ ਹੀ ਚੱਕੋ ਇਕ ਕਰੋੜ ਰੁਪਏ ਦਾ ਕਰਜ਼ਾ :...

ਇਕ ਘੰਟੇ ਤੋਂ ਪਹਿਲਾਂ ਹੀ ਚੱਕੋ ਇਕ ਕਰੋੜ ਰੁਪਏ ਦਾ ਕਰਜ਼ਾ : ਮੋਦੀ

ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਲਏ ਗਏ ਫੈਸਲੇ ਇਤਿਹਾਸਕ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੋਰਟਲ ਰਾਹੀਂ 59 ਮਿੰਟਾਂ ਵਿੱਚ ਇਕ ਕਰੋੜ ਰੁਪਏ ਤੱਕ ਦਾ ਕਰਜ਼ਾ ਦੇਣ ਸਮੇਤ ਕਈ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੀਐੱਸਟੀ ਰਜਿਸਟਰਡ ਛੋਟੇ ਤੇ ਦਰਮਿਆਨੇ ਉਦਯੋਗ ਹੁਣ ਸਿਰਫ਼ 59 ਮਿੰਟਾਂ ਵਿੱਚ ਇਕ ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ। ਇਸ ਦੇ ਨਾਲ ਹੀ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਇਕ ਕਰੋੜ ਰੁਪਏ ਤੱਕ ਦੇ ਇੰਕਰੀਮੈਂਟਲ ਕਰਜ਼ੇ ‘ਤੇ ਵਿਆਜ ਵਿਚ ਦੋ ਫੀਸਦ ਤੱਕ ਦੀ ਛੋਟ ਵੀ ਮਿਲੇਗੀ। ਮੋਦੀ ਨੇ ਕਿਹਾ ਕਿ ਇਸ ਖੇਤਰ ਦੇ ਬਰਾਮਦਕਾਰਾਂ ਲਈ ਬਰਾਮਦ ਤੋਂ ਪਹਿਲਾਂ ਤੇ ਬਾਅਦ ਦੀ ਜ਼ਰੂਰਤ ਲਈ ਮਿਲਣ ਵਾਲੇ ਕਰਜ਼ੇ ‘ਤੇ ਵਿਆਜ ਸਹਾਇਤਾ ਨੂੰ ਤਿੰਨ ਫੀਸਦ ਤੋਂ ਵਧਾ ਕੇ ਪੰਜ ਫੀਸਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਲਏ ਗਏ 12 ਫੈਸਲੇ ਇਤਿਹਾਸਕ ਹਨ। ਵਿਸ਼ਵ ਬੈਂਕ ਦੀ ‘ਕਾਰੋਬਾਰ ਕਰਨ ਲਈ ਸਾਜ਼ਗਾਰ ਮਾਹੌਲ’ ਦੀ ਰੈਂਕਿੰਗ ਵਿੱਚ 23 ਸਥਾਨਾਂ ਦੀ ਮਾਰੀ ਗਈ ਛਾਲ ਬਾਰੇ ਮੋਦੀ ਨੇ ਕਿਹਾ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਜੋ ਹਾਸਲ ਕੀਤਾ ਹੈ ਉਸ ਦੀ ਵਧੇਰੇ ਲੋਕਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਇਸ ਦੌਰਾਨ ਭਾਰਤ ਨੇ ਜੋ ਹਾਸਲ ਕੀਤਾ ਹੈ ਉਹ ਦੁਨੀਆਂ ਦੇ ਕਿਸੇ ਹੋਰ ਦੇਸ਼ ਨੇ ਹਾਸਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਲਈ ਸਾਜ਼ਗਾਰ ਮਾਹੌਲ ਦੀ ਰੈਂਕਿੰਗ ਵਿੱਚ ਭਾਰਤ 142ਵੇਂ ਸਥਾਨ ਤੋਂ ਉੱਠ ਕੇ 77ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਸਿਖਰਲੇ 50 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਤੇ ਪ੍ਰਕਿਰਿਆਵਾਂ ਵਿਚ ਸੁਧਾਰ ਨਾਲ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ।

RELATED ARTICLES
POPULAR POSTS