Breaking News
Home / ਭਾਰਤ / ਵੀਰਭੱਦਰ ਸਿੰਘ ਦੇ ਫਾਰਮ ਹਾਊਸ ਦੀ ਹੋਈ ਕੁਰਕੀ

ਵੀਰਭੱਦਰ ਸਿੰਘ ਦੇ ਫਾਰਮ ਹਾਊਸ ਦੀ ਹੋਈ ਕੁਰਕੀ

ਬੀਮਾ ਪਾਲਿਸੀ, ਫਿਕਸਡ ਡਿਪਾਜ਼ਿਟ ਅਤੇ ਗ੍ਰੇਟਰ ਕੈਲਾਸ ਦਾ ਫਲੈਟ ਪਹਿਲਾਂ ਹੀ ਹੋ ਚੁੱਕਾ ਹੈ ਜ਼ਬਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਈਡੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਬੇਟੀ ਦੀ ਕੰਪਨੀ ਦੇ ਨਾਂ ‘ਤੇ ਖਰੀਦੇ ਗਏ ਫਾਰਮ ਹਾਊਸ ਨੂੰ ਜ਼ਬਤ ਕਰ ਲਿਆ ਗਿਆ ਹੈ।  2011 ਵਿਚ 6.61 ਕਰੋੜ ਰੁਪਏ ਵਿਚ ਖਰੀਦੇ ਗਏ ਇਸ ਫਾਰਮ ਹਾਊਸ ਲਈ ਲਗਭਗ ਸਾਢੇ ਪੰਜ ਕਰੋੜ ਰੁਪਏ ਨਕਦ ਦਿੱਤੇ ਗਏ ਸਨ। ਚੈਕ ਰਾਹੀਂ ਦਿੱਤੇ ਗਏ ਪੈਸਿਆਂ ਦੀ ਵਿਵਸਥਾ ਵੀ ਵਾਕਾਮੁੱਲਾ ਚੰਦਰ ਸ਼ੇਖਰ ਨੇ ਸ਼ੈਲ ਕੰਪਨੀਆਂ ਦੀ ਮਾਰਫਤ ਕੀਤੀ ਸੀ। ਇਸ ਫਾਰਮ ਦੀ ਮੌਜੂਦਾ ਕੀਮਤ 27 ਕਰੋੜ ਰੁਪਏ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਵੀਰਭੱਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਨਾਂ ‘ਤੇ ਖਰੀਦੀਆਂ ਗਈਆਂ ਕਰੋੜਾਂ ਰੁਪਏ ਦੀਆਂ ਬੀਮਾ ਪਾਲਿਸੀਆਂ, ਫਿਕਸਡ ਡਿਪਾਜ਼ਿਟ ਅਤੇ ਗ੍ਰੇਟਰ ਕੈਲਾਸ਼ ਦਾ ਅੱਠ ਕਰੋੜ ਰੁਪਏ ਦਾ ਫਲੈਟ ਜ਼ਬਤ ਕਰ ਚੁੱਕਾ ਹੈ।ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਹਿਰੌਲੀ ਦੇ ਡੇਰਾ ਮੰਡੀ ਗਾਂਵ ਦੇ ਲਿੰਗਾਯਸ ਸੋਸਾਇਟੀ ਵਿਚ ਮੈਪਲ ਡੈਸਟੀਨੇਸ਼ਨ ਐਂਡ ਡਰੀਮਲੈਂਡ ਪ੍ਰਾਈਵੇਟ ਲਿਮਟਿਡ ਨੇ ਅਗਸਤ 2011 ਵਿਚ 6.61 ਕਰੋੜ ਰੁਪਏ ਵਿਚ ਇਕ ਫਾਰਮ ਹਾਊਸ ਖਰੀਦਿਆ ਸੀ। ਇਹ ਕੰਪਨੀ ਵੀਰਭੱਦਰ ਸਿੰਘ ਦੇ ਬੇਟੇ ਅਤੇ ਬੇਟੀ ਦੇ ਨਾਂ ‘ਤੇ ਹੈ, ਪਰ ਫਰਮ ਸਿਰਫ ਕਾਗਜ਼ਾਂ ਵਿਚ ਹੈ। ਫਾਰਮ ਹਾਊਸ ਵੇਚਣ ਵਾਲੇ ਪਿਚੇਸ਼ਵਰ ਗੱਡੇ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਇਸਦੇ ਲਈ ਉਸਨੂੰ 5.41 ਕਰੋੜ ਰੁਪਏ ਨਕਦ ਦਿੱਤੇ ਗਏ ਸਨ ਅਤੇ 1.20 ਕਰੋੜ ਰੁਪਏ ਦੀ ਰਜਿਸਟਰੀ ਕੀਤੀ ਗਈ ਸੀ। ਪਿਚੇਸ਼ਵਰ ਦੇ ਮੁਤਾਬਕ ਨਕਦ ਰਕਮ ਵੀਰਭੱਦਰ ਸਿੰਘ ਦੇ ਕਰੀਬੀ ਵਕਾਮੁੱਲਾ ਚੰਦਰ ਸ਼ੇਖਰ ਨੇ ਦਿੱਤੀ ਸੀ। ਈਡੀ ਨੇ ਵੀਰਭੱਦਰ ਸਿੰਘ ਅਤੇ ਵਕਾਮੁੱਲਾ ਵਿਚਕਾਰ ਪੈਸੇ ਦੇ ਲੈਣ ਦੇਣ ਦੀ ਗਹਿਰੀ ਜਾਂਚ ਕੀਤੀ ਹੈ ਅਤੇ ਉਹਨਾਂ ਕਾਗਜ਼ੀ ਕੰਪਨੀਆਂ ਨੂੰ ਲੱਭ ਲਿਆ ਹੈ, ਜਿਸਦੇ ਰਾਹੀਂ ਉਹ ਵੀਰਭੱਦਰ ਸਿੰਘ ਲਈ ਪੈਸੇ ਨੂੰ ਕਾਲੇ ਤੋਂ ਚਿੱਟਾ ਤੇ ਚਿੱਟੇ ਤੋਂ ਕਾਲਾ ਕਰਦਾ ਸੀ। ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ ਨੇ ਵੀ ਆਪਣੇ ਬਿਆਨਾਂ ਵਿਚ ਸਾਰੀ ਸੱਚਾਈ ਬਿਆਨ ਕਰ ਦਿੱਤੀ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਮਹਿਰੌਲੀ ਦਾ ਫਾਰਮ ਹਾਊਸ ਖਰੀਦਣ ਲਈ ਕਾਲੇ ਧਨ ਦਾ ਇਸਤੇਮਾਲ ਕੀਤਾ ਗਿਆ ਸੀ।

Check Also

ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ‘ਤੇ ਹੋਏ ਕਤਲ ਦੀ ਕੀਤੀ ਨਿੰਦਾ-ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ

ਸਿੰਘੂ ਬਾਰਡਰ : ਸਿੰਘੂ ਬਾਰਡਰ ‘ਤੇ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ …