-0.3 C
Toronto
Thursday, January 8, 2026
spot_img
Homeਜੀ.ਟੀ.ਏ. ਨਿਊਜ਼ਗਵਰਨਰ ਜਨਰਲ ਮੈਰੀ ਸਾਇਮਨ ਹੋਏ ਕੋਰੋਨਾ ਪਾਜ਼ੀਟਿਵ

ਗਵਰਨਰ ਜਨਰਲ ਮੈਰੀ ਸਾਇਮਨ ਹੋਏ ਕੋਰੋਨਾ ਪਾਜ਼ੀਟਿਵ

Parvasi News, Canada
ਗਵਰਨਰ ਜਨਰਲ ਮੈਰੀ ਸਾਇਮਨ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਆਫਿਸ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ। ਇੱਕ ਬਿਆਨ ਵਿੱਚ ਸਾਇਮਨ ਨੇ ਆਖਿਆ ਕਿ ਉਨ੍ਹਾਂ ਨੂੰ ਹਲਕੇ ਲੱਛਣ ਮਹਿਸੂਸ ਹੋ ਰਹੇ ਹਨ ਤੇ ਉਹ ਸੈਲਫ ਆਈਸੋਲੇਸ਼ਨ ਜਾਰੀ ਰੱਖੇਗੀ।ਰੀਡੋ ਹਾਲ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਸਾਇਮਨ ਦੇ ਪਤੀ ਵਿਟ ਫਰੇਜ਼ਰ ਕੋਵਿਡ-19 ਪਾਜ਼ੀਟਿਵ ਆਏ ਹਨ। ਦੋਵਾਂ ਜੀਆਂ ਦੀ ਪੂਰੀ ਵੈਕਸੀਨੇਸ਼ਨ ਹੋਈ ਪਈ ਹੈ ਤੇ ਦੋਵਾਂ ਨੇ ਬੂਸਟਰ ਡੋਜ਼ ਵੀ ਲਈ ਹੋਈ ਹੈ। ਸਾਇਮਨ ਨੇ ਆਖਿਆ ਕਿ ਅਜੇ ਅਸੀਂ ਮਹਾਂਮਾਰੀ ਤੋਂ ਬਾਹਰ ਨਹੀਂ ਆਏ ਹਾਂ ਪਰ ਇਸ ਪਾਸੇ ਅਸੀਂ ਕਮਾਲ ਦਾ ਕੰਮ ਕੀਤਾ ਹੈ। ਉਨ੍ਹਾਂ ਆਖਿਆ ਕਿ ਵਾਇਰਸ ਨਾਲ ਲੜਨ ਲਈ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਾਸਤੇ ਉਹ ਸ਼ੁਕਰਗੁਜ਼ਾਰ ਹਨ।

 

RELATED ARTICLES
POPULAR POSTS