ਓਟਵਾ/ਬਿਊਰੋ ਨਿਊਜ਼ : ਊਬਰ ਟੈਕਨੋਲਾਜੀਜ਼ ਇਨਕਾਰਪੋਰੇਸ਼ਨ ਨੇ ਡਰਾਈਵਰਾਂ, ਕੋਰੀਅਰਜ਼ ਤੇ ਯਾਤਰੀਆਂ ਲਈ ਮਾਸਕ ਪਾਉਣ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਫੈਲੀ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਕੰਪਨੀ ਵੱਲੋਂ ਇਹ ਨਵੇਂ ਨਿਯਮ ਅਪਣਾਏ ਜਾ ਰਹੇ ਹਨ।ઠ
ਸੈਨ ਫਰਾਂਸਿਸਕੋ ਸਥਿਤ ਇਸ ਕੰਪਨੀ ਦਾ ਕਹਿਣਾ ਹੈ ਕਿ ਡਰਾਈਵਰ ਉਸ ਸਮੇਂ ਤੱਕ ਕੋਈ ਸਵਾਰੀ ਨਹੀਂ ਚੁੱਕ ਸਕਣਗੇ ਜਦੋਂ ਤੱਕ ਉਹ ਇਹ ਪੁਸ਼ਟੀ ਨਹੀਂ ਕਰ ਦਿੰਦੇ ਕਿ ਉਨ੍ਹਾਂ ਮਾਸਕ ਪਾਇਆ ਹੋਇਆ ਹੈ। ਇਹ ਸਭ ਊਬਰ ਐਪ ਵੱਲੋਂ ਤਿਆਰ ਕੀਤੇ ਗਏ ਫੋਟੋ ਰਿਕੋਗਨਿਸ਼ਨ ਸਾਫਟਵੇਅਰ ਰਾਹੀਂ ਕਰਨਾ ਯਕੀਨੀ ਬਣਾਇਆ ਜਾਵੇਗਾ। ਡਰਾਈਵਰਾਂ ਨੂੰ ਕੁੱਝ ਹੋਰ ਸ਼ਰਤਾਂ ਵੀ ਮੰਨਣੀਆਂ ਹੋਣਗੀਆਂ ਤੇ ਇਹ ਯਕੀਨ ਦਿਵਾਉਣਾ ਹੋਵੇਗਾ ਕਿ ਉਨ੍ਹਾਂ ਨੂੰ ਕੋਵਿਡ-19 ਦੇ ਕੋਈ ਲੱਛਣ ਨਹੀਂ ਹਨ, ਉਨ੍ਹਾਂ ਵੱਲੋਂ ਆਪਣੀ ਗੱਡੀ ਨੂੰ ਨਿਯਮਤ ਤੌਰ ਉੱਤੇ ਡਿਸਇਨਫੈਕਟ ਕੀਤਾ ਜਾ ਰਿਹਾ ਹੈ ਤੇ ਆਪਣੇ ਹੱਥ ਵਾਰੀ ਵਾਰੀ ਧੋਤੇ ਜਾ ਰਹੇ ਹਨ।ઠ
ਯਾਤਰੀਆਂ ਤੇ ਡਰਾਈਵਰਾਂ ਨੂੰ ਉਸ ਸੂਰਤ ਵਿੱਚ ਰਾਈਡ ਰੱਦ ਕਰਨ ਦਾ ਅਖ਼ਤਿਆਰ ਹੋਵੇਗਾ ਜੇ ਗੱਡੀ ਚਲਾਉਣ ਵਾਲੇ ਜਾਂ ਗੱਡੀ ਵਿੱਚ ਦਾਖਲ ਹੋਣ ਵਾਲੇ ਨੇ ਮਾਸਕ ਨਹੀਂ ਪਾਇਆ ਹੋਵੇਗਾ। ਜੇ ਕੋਈ ਵਿਅਕਤੀ ਆਪਣੇ ਟਰਿੱਪ ਦੇ ਅੱਧ ਵਿੱਚ ਹੀ ਮਾਸਕ ਉਤਾਰਦਾ ਹੈ ਤਾਂ ਵੀ ਰਾਈਡ ਕੈਂਸਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਊਬਰ ਨੂੰ ਵੀ ਰਾਈਡ ਰੇਟ ਕਰਨ ਸਮੇਂ ਇਸ ਬਾਰੇ ਦੱਸਿਆ ਜਾ ਸਕੇਗਾ। ਕਿਸੇ ਵੀ ਯਾਤਰੀ ਨੂੰ ਸਾਹਮਣੇ ਵਾਲੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਊਬਰ ਐਕਸ ਤੇ ਐਕਸਐਲ ਰਾਈਡਜ਼ ਵਿੱਚ ਤਿੰਨ ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਣਗੀਆਂ।ઠ
ਊਬਰ ਈਟਸ ਕੋਰੀਅਰਜ਼ ਵੀ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਵਾਲੇ ਰੈਸਟੋਰੈਂਟਸ ਤੇ ਜਿਨ੍ਹਾਂ ਰੈਸਟੋਰੈਂਟਸ ਵਿੱਚ ਜ਼ਿਆਦਾ ਉਡੀਕ ਕਰਨੀ ਪੈਂਦੀ ਹੈ, ਬਾਰੇ ਊਬਰ ਨੂੰ ਜਾਣਕਾਰੀ ਦੇ ਸਕਣਗੇ। ਇਸੇ ਤਰ੍ਹਾਂ ਰੈਸਟੋਰੈਂਟਸ ਵੀ ਊਬਰ ਨੂੰ ਦੱਸ ਸਕਣਗੇ ਕਿ ਕਿਸ ਸਮੇਂ ਕਿਸੇ ਕੋਰੀਅਰ ਨੇ ਮਾਸਕ ਨਹੀਂ ਸੀ ਪਾਇਆ ਜਾਂ ਪ੍ਰੋਟੋਕਾਲ ਦਾ ਧਿਆਨ ਨਹੀਂ ਰੱਖਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …