Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਸੰਸਦ ‘ਚ ਹਿਮਾਚਲੀ ਲੋਕ-ਨਾਚ

ਕੈਨੇਡਾ ਦੀ ਸੰਸਦ ‘ਚ ਹਿਮਾਚਲੀ ਲੋਕ-ਨਾਚ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਨਵੰਬਰ ਨੂੰ ‘ਹਿੰਦੂ ਹੈਰੀਟੇਜ ਮੰਥ’ ਵਜੋਂ ਮਨਾਏ ਜਾਣ ਦੇ ਦੌਰਾਨ ਬੀਤੇ ਦਿਨੀਂ ਦੇਸ਼ ਦੀ ਸੰਸਦ ‘ਚ ਹਿਮਾਚਲ ਪ੍ਰਦੇਸ਼ ਦਾ ਲੋਕ-ਨਾਚ ‘ਨਾਤੀ’ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਸੰਸਦ ਮੈਂਬਰਾਂ, ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਭਾਰਤ ਦੇ ਰਾਜਦੂਤ ਸੰਜੇ ਵਰਮਾ ਵੀ ਹਾਜ਼ਰ ਸਨ। ਹਿਮਾਚਲੀ ਪਰਵਾਸੀ ਗਲੋਬਲ ਐਸੋਸੀਏਸ਼ਨ ਦੇ ਆਗੂਆਂ ਨੇ ਸੰਸਦ ਮੈਂਬਰ ਚੰਦਰਾ ਆਰੀਆ ਦੇ ਸਹਿਯੋਗ ਨਾਲ਼ ਰਾਜਧਾਨੀ ਓਟਾਵਾ ਵਿਖੇ ਇਸ ਸਬੰਧੀ ਸਮਾਗਮ ਕਰਵਾਇਆ ਸੀ, ਜਿਸ ‘ਚ ਟੋਰਾਂਟੋ ਇਲਾਕੇ ਤੇ ਬਰੈਂਪਟਨ ਤੋਂ ਵੀ ਹਿਮਾਚਲ ਪ੍ਰਦੇਸ਼ ਦੇ ਪਰਵਾਸੀ ਪੁੱਜੇ।
ਲੋਕ-ਨਾਚ ਜਤਿਨ ਕਾਲੀਆ, ਅਸ਼ੀਸ਼ ਗੁਲੇਰੀਆ, ਪੂਨਮ ਗੁਲੇਰੀਆ, ਵਸੁੰਦਰਾ ਭਾਰਦਵਾਜ, ਪ੍ਰੀਤੀ ਕਾਲੀਆ, ਸਿਮਰਨ ਸਿੰਘ, ਨੇਹਾ ਸ਼ਰਮਾ, ਸ਼ਿਖਾ ਵਰਮਾ, ਅਤੇ ਸ਼ਿਵਾਨੀ ਰਾਠੌਰ ਨੇ ਪੇਸ਼ ਕੀਤਾ, ਜਿਸਦੀ ਦਰਸ਼ਕਾਂ ਵਲੋਂ ਤਾੜੀਆਂ ਨਾਲ ਪ੍ਰਸੰਸਾ ਕੀਤੀ ਗਈ। ਇਸ ਮੌਕੇ ‘ਤੇ ਭਾਗਿਆ ਚੰਦਰ, ਅਰੁਨ ਚੌਹਾਨ, ਵਿਵੇਕ ਨਜ਼ਰ ਅਤੇ ਸ਼ਨੀਲ ਸ਼ਰਮਾ ਵੀ ਮੌਜੂਦ ਸਨ। ਕੈਨੇਡਾ ‘ਚ ਭਾਰਤੀ ਭਾਈਚਾਰੇ ਦੇ ਚਹੇਤੇ ਸ਼ਹਿਰ ਬਰੈਂਪਟਨ ਦੇ ਸਿਟੀ ਹਾਲ ‘ਚ ਵੀ ਬੀਤੇ ਹਫਤੇ ਹਿੰਦੂ ਭਾਈਚਾਰੇ ਵਲੋਂ ਇਕ ਸਮਾਗਮ ਕਰਕੇ ‘ਹਿੰਦੂ ਹੈਰੀਟੇਜ ਮੰਥ’ ਮਨਾਇਆ ਗਿਆ। ਜਿਸ ਵਿੱਚ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਿਟੀ ਕੌਂਸਲਰਾਂ ਨੇ ਝੰਡਾ ਲਹਿਰਾਉਣ ਦੀ ਰਸਮ ਕੀਤੀ।

 

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …