ਕੈਨੇਡਾ ਦੇ ਮੰਤਰੀ ਨੇ ਦਿੱਤਾ ਇਮੀਗ੍ਰੇਸ਼ਨ ਘੱਟ ਕਰਨ ਦਾ ਸੰਕੇਤ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਲੰਬੇ ਸਮੇਂ ਵਾਸਤੇ ਦੇਸ਼ ਨੂੰ ਪਰਵਾਸੀਆਂ ਦੀ ਜ਼ਰੂਰਤ ਰਹੇਗੀ ਕਿਉਂਕਿ ਲੋਕਲ ਅਬਾਦੀ ਘਟ ਰਹੀ ਹੈ ਅਤੇ ਬਜ਼ੁਰਗ ਵੱਧ ਰਹੇ ਹਨ। ਕਰੋਨਾ ਵਾਇਰਸ ਦੇ ਚਲਦਿਆਂ ਬੀਤੇ ਦਿਨਾਂ ਤੋਂ ਵੱਧ ਰਹੀ ਬੇਰੁਜ਼ਗਾਰੀ (13 ਫ਼ੀਸਦੀ) ਦੇ ਅੰਕੜੇ ਨੂੰ ਧਿਆਨ ‘ਚ ਰੱਖਦਿਆਂ ਮੰਤਰੀ ਮੈਂਡੀਚੀਨੋ ਨੇ ਸੰਕੇਤ ਦਿੱਤਾ ਹੈ ਕਿ ਨਿਕਟ ਭਵਿੱਖ ‘ਚ ਇਮੀਗ੍ਰੇਸ਼ਨ ਨੀਤੀ ‘ਚ ਫੇਰ-ਬਦਲ ਕਰਨਾ ਪੈ ਸਕਦਾ ਹੈ ਜਿਸ ਬਾਰੇ ਤਸਵੀਰ ਸਤੰਬਰ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ ਹੈ। 2020 ਦੌਰਾਨ ਕੈਨੇਡਾ ਦੀ 341000 ਇਮੀਗ੍ਰਾਂਟ ਨੂੰ ਵੀਜਾ ਦੇਣ ਦੀ ਯੋਜਨਾ ਹੈ ਪਰ ਮੌਜੂਦਾ ਹਾਲਾਤ ‘ਚ ਇਹ ਟੀਚਾ ਪੂਰਾ ਕਰਨ ‘ਤੇ ਪ੍ਰਸ਼ਨ ਚਿੰਨ ਲਗਦਾ ਜਾ ਰਿਹਾ ਹੈ। ਮੰਤਰੀ ਮੈਂਡੀਚੀਨੋ ਨੇ ਇਹ ਵੀ ਕਿਹਾ ਕਿ ਸਤੰਬਰ 2020 ਸਮੈਸਟਰ ਵਾਸਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਵੀਜਾ ਜਾਰੀ ਕੀਤੇ ਜਾ ਸਕਦੇ ਹਨ ਪਰ ਕੋਰੋਨਾ ਵਾਇਰਸ ਦੇ ਹਾਲਾਤ ਨਾਲ ਨਜਿੱਠਣਾ ਅਤੇ ਚੌਕੰਨੇ ਰਹਿਣਾ ਵੀ ਅਤਿ ਜ਼ਰੂਰੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …