ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੋਵਿਡ 19 ਦੇ ਚੱਲਦਿਆਂ ਜਿੱਥੇ ਲੋਕ ਤਾਂ ਕੀ ਕਈ ਥਾਈਂ ਸਰਕਾਰਾਂ ਵੀ ਬੇਵੱਸ ਨਜ਼ਰ ਆ ਰਹੀਆਂ ਹਨ ਅਤੇ ਜਿੱਥੇ-ਜਿੱਥੇ ਵੀ ਅਜਿਹੀ ਗੱਲ ਹੋਈ ਹੈ ਉੱਥ ੇਹਮੇਸ਼ਾਂ ਹੀ ਸਬੰਧਤ ਦੇਸ਼ ਵਿੱਚ ਵੱਸਦਾ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਹੈ ਉਦਾਹਰਣ ਵਜੋਂ ਨੇੜਲੇ ਸ਼ਹਿਰ ਨੌਰਥਯੋਰਕ ਵਿਖੇ ઑਨੌਰਥਯੌਰਕ ਜਨਰਲ ਹਸਪਤਾਲ਼ ਜਿੱਥੇ ਆਕਸੀਜਨ ਤਿਆਰ ਕਰਨ ਵਾਲੀ ਮਸ਼ੀਨਰੀ ਦੀ ਲੋੜ ਸੀ ਅਤੇ ਇਸ ਵਾਸਤੇ ਸਕਾਰਬ੍ਰੋ ਸ਼ਹਿਰ ਵਿੱਚ ਸਥਿਤ ਗੁਰੂਦੁਆਰਾ ઑਗੁਰੂ ਸਿੱਖ ਸਭਾ ਕੈਨੇਡਾ ਼ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕੀਤੀ 75000 ਡਾਲਰ (ਪਝੱਤਰ ਹਜ਼ਾਰ ਡਾਲਰ ਲਗਭਗ 40 ਲੱਖ ਰੁਪਏ) ਦੀ ਰਕਮ ਹਸਪਤਾਲ ਨੂੰ ਦਾਨ ਕੀਤੀ ਗਈ ਜਿਸ ਬਾਰੇ ਜਾਣਕਾਰੀ ਦਿੰਦਿਆਂ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਗੋਬਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਸ਼ੀਨਰੀ ਦੀ ਜਿੰਨੀ ਵੀ ਬਜ਼ਾਰ ਵਿੱਚ ਕੀਮਤ ਸੀ ਸਾਰੀ ਦੀ ਸਾਰੀ ਭਾਵ ਕਿ 75000 ਡਾਲਰ ਗੁਰਦੁਆਰਾ ਸਾਹਿਬ ਵੱਲੋਂ ਹਸਪਤਾਲ ਨੂੰ ਦਿੱਤੀ ਗਈ ਤਾਂ ਕਿ ਅੱਗੇ ਤੋਂ ਕੋਈ ਵੀ ਮਰੀਜ਼ ਇਸ ਹਸਪਤਾਲ ਵਿੱਚ ਇਸ ਦੀ ਘਾਟ ਕਾਰਨ ਜ਼ਿੰਦਗੀ ਨਾ ਗਵਾਵੇ। ਉਹਨਾਂ ਹੋਰ ਦੱਸਿਆ ਕਿ ਗੁਰੂਘਰ ਵੱਲੋਂ ਲੋੜਵੰਦ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਮੁਫਤ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …