Breaking News
Home / ਜੀ.ਟੀ.ਏ. ਨਿਊਜ਼ / ‘ਆਜਾ ਮੇਰੀ ਗਾਡੀ ਮੇਂ ਬੈਠ ਜਾ’

‘ਆਜਾ ਮੇਰੀ ਗਾਡੀ ਮੇਂ ਬੈਠ ਜਾ’

logo-2-1-300x105-3-300x105ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਸ਼ੱਕੀ ਆਦਮੀ ਤੋਂ ਕੀਤੀ ਪੁੱਛਗਿੱਛ
ਬਰੈਂਪਟਨ/ਬਿਊਰੋ ਨਿਊਜ਼
ਪੀਲ ਰੀਜਨਲ ਪੁਲਿਸ ਨੇ ਕਈ ਮਹਿਲਾ ਰੀਅਲ ਅਸਟੇਟ ਏਜੰਟਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਨੂੰ ਇਨ੍ਹਾਂ ਮਹਿਲਾ ਰੀਅਲ ਅਸਟੇਟ ਏਜੰਟਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਆਦਮੀ ਪ੍ਰਾਪਰਟੀ ਦਾ ਖਰੀਦਦਾਰ ਦੱਸ ਕੇ ਦੇਰ ਰਾਤ ਨੂੰ ਮੀਟਿੰਗ ਕਰਨ ਅਤੇ ਆਪਣੀ ਹੀ ਕਾਰ ਵਿਚ ਸਵਾਰੀ ਕਰਨ ਲਈ ਜ਼ੋਰ ਪਾਉਂਦਾ ਹੈ। ਰੀਅਲ ਅਸਟੇਟ ਏਜੰਟ ਐਨਾ ਪਾਵੇਲ ਨੇ ਆਪਣੀ ਫੇਸਬੁੱਕ ‘ਤੇ ਹੋਈ 11 ਮਾਰਚ ਨੂੰ ਹੋਈ ਇਸ ਘਟਨਾ ਦਾ ਜ਼ਿਕਰ ਕਰਕੇ ਹੋਰ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ। ਉਸ ਤੋਂ ਬਾਅਦ ਕੁਝ ਹੋਰ ਮਹਿਲਾ ਰੀਅਲ ਅਸਟੇਟ ਏਜੰਟਾਂ ਨੇ ਵੀ ਅਜਿਹੀ ਘਟਨਾ ਦਾ ਜ਼ਿਕਰ ਕੀਤਾ ਤਾਂ ਮਾਤਲਾ ਚਰਚਾ ਵਿਚ ਵੀ ਆਗਿਆ ਤੇ ਪੁਲਿਸ ਤੱਕ ਵੀ ਪਹੁੰਚ ਗਿਆ। ਪੁਲਿਸ ਨੂੰ ਵੀ ਫਿਰ ਇਨ੍ਹਾਂ ਵਿਚੋਂ ਕੁਝ ਮਹਿਲਾਵਾਂ ਨੇ ਉਸ ਵਿਅਕਤੀ ਬਾਰੇ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਸੱਦ ਲਿਆ।
ਪੀਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿਚ ਜਿਸ ਵਿਅਕਤੀ ‘ਤੇ ਸ਼ੱਕ ਪ੍ਰਗਟਾਇਆ ਗਿਆ ਸੀ ਉਸ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਪਰ ਉਸ ਦੇ ਖਿਲਾਫ਼ ਕੋਈ ਅਪਰਾਧਕ ਮਾਮਲਾ ਨਹੀਂ ਬਣਦਾ। ਪੁਲਿਸ ਅਧਿਕਾਰੀ ਰਸ਼ੇਲ ਗਿਬਸ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ। ਆਪਣੇ ਆਪ ਨੂੰ ਖਰੀਦਦਾਰ ਦੇ ਤੌਰ ‘ਤੇ ਪੇਸ਼ ਕਰਨ ਵਾਲਾ ਵਿਅਕਤੀ ਪੁਲਿਸ ਆਇਆ ਸੀ ਤੇ ਉਸ ਨੇ ਆਪਣਾ ਪੱਖ ਪੇਸ਼ ਕੀਤਾ ਹੈ।
ਪਹਿਲਾਂ ਵੀ ਵਾਪਰ ਚੁੱਕੀਆਂ ਹਨ ਕਈ ਘਟਨਾਵਾਂ
ਰੀਅਲ ਅਸਟੇਟ ਏਜੰਟ ਐਨਾ ਪਾਵੇਲ ਨੇ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਫੇਸਬੁਕ ‘ਤੇ ਕਰਦਿਆਂ ਕਿਹਾ ਕਿ ਉਸ ਵਿਅਕਤੀ ਨੇ ਦੇਰ ਰਾਤ ਨੂੰ ਹੀ ਇਕ ਪ੍ਰਾਪਰਟੀ ਦੇਖਣ ਦੀ ਜ਼ਿਦ ਕੀਤੀ ਅਤੇ ਜਬਰੀ ਆਪਣੀ ਕਾਰ ਵਿਚ ਹੀ ਲੈ ਕੇ ਗਿਆ। ਪਾਵੇਲ ਨੇ ਕਿਹਾ ਕਿ ਮਾਮਲਾ ਬਿਗੜਾ ਵੇਖ ਕੇ ਮੈਂ ਇਕ ਭੀੜ ਵਾਲੇ ਇਲਾਕੇ ਵਿਚ ਉਸ ਤੋਂ ਵੱਖ ਹੋ ਗਈ। ਉਸ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆ ਆਪਣੇ ਸਹਿਯੋਗੀਆਂ ਨੂੰ ਵੀ ਸਾਵਧਾ ਕੀਤਾ ਕਿਉਂਕਿ ਪਹਿਲਾਂ ਵੀ ਇਸ ਕਾਰੋਬਾਰ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਜੋ ਕਿ ਦੁਖਦ ਰਹੀਆਂ ਹਨ।
ਰੀਅਲ ਅਸਟੇਟ ਬੋਰਡ ਨੇ ਵੀ ਜਾਰੀ ਕੀਤਾ ਅਲਰਟ
ਬਰੈਂਪਟਨ ਰੀਅਲ ਅਸਟੇਟ ਬੋਰਡ ਨੇ ਵੀ ਆਪਣੇ ਪੂਰੇ ਸਟਾਫ਼ ਅਤੇ ਏਜੰਟਾਂ ਨੂੰ ਇਸ ਵਿਅਕਤੀ ਤੋਂ ਸੁਚੇਤ ਰਹਿਣ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਅਲਰਟ ਦੇ ਸਬੰਧ ਵਿਚ ਜਨਤਕ ਤੌਰ ‘ਤੇ ਕੁਝ ਨਹੀਂ ਕਿਹਾ ਗਿਆ। ਪਾਵੇਲ ਅਨੁਸਾਰ ਉਹ ਵਿਅਕਤੀ  30 ਤੋਂ 40 ਕੁ ਵਰ੍ਹਿਆਂ ਦਾ ਹੈ ਅਤੇ ਈਸਟ ਏਸ਼ੀਅਨ ਹੈ। ਪਾਵੇਲ ਦੱਸਦੀ ਹੈ ਕਿ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਿਰਫ਼ ਦੇਰ ਰਾਤ ਨੂੰ ਹੀ ਮਿਲ ਸਕਦਾ ਹੈ ਤੇ ਆਖਦਾ ਹੈ ਕਿ ਮੈਂ ਵੈਨਕੂਵਰ ਵਿਚ ਆਪਣੀ ਪ੍ਰਾਪਰਟੀ ਵੇਚੀ ਹੈ ਅਤੇ ਓਨਟਾਰੀਓ ਵਿਚ ਕੈਸ਼ ‘ਤੇ ਘਰ ਖਰੀਦਣਾ ਚਾਹੁੰਦਾ ਹਾਂ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …