Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ ਫਿਰ ਐਮਰਜੈਂਸੀ

ਓਨਟਾਰੀਓ ‘ਚ ਫਿਰ ਐਮਰਜੈਂਸੀ

ਉਲੰਘਣਾ ਕਰਨ ਵਾਲਿਆਂ ਨੂੰ ਹੋਣਗੇ ਜੁਰਮਾਨੇ
ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਸਰਕਾਰ ਵੱਲੋਂ ਓਨਟਾਰੀਓ ਸੂਬੇ ‘ਚ ਦੂਜੀ ਵਾਰੀ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ 14 ਜਨਵਰੀ ਤੋਂ ਸਟੇਅ ਐਟ ਹੋਮ ਆਰਡਰ ਲਾਗੂ ਕੀਤੇ ਜਾ ਰਹੇ ਹਨ।
ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਨਵੇਂ ਸਟੇਅ ਐਟ ਹੋਮ ਆਰਡਰ ਵੀਰਵਾਰ ਰਾਤ ਤੋਂ ਲਾਗੂ ਹੋਣਗੇ। ਇਨ੍ਹਾਂ ਹੁਕਮਾਂ ਤਹਿਤ ਬੇਹੱਦ ਜ਼ਰੂਰੀ ਕੰਮ ਜਿਵੇਂ ਕਿ ਗਰੌਸਰੀ ਸਟੋਰ, ਫਾਰਮੇਸੀ, ਹੈਲਥ ਕੇਅਰ ਸਰਵਿਸਿਜ਼, ਐਕਸਰਸਾਈਜ਼ ਜਾਂ ਬੇਹੱਦ ਜ਼ਰੂਰੀ ਕੰਮ ਲਈ ਜਾਣ ਤੋਂ ਇਲਾਵਾ ਸਾਰੇ ਓਨਟਾਰੀਓ ਵਾਸੀਆਂ ਨੂੰ ਘਰ ਵਿੱਚ ਰਹਿਣਾ ਹੋਵੇਗਾ।
ਇਹ ਨਵੇਂ ਹੁਕਮ ਘੱਟੋ-ਘੱਟ 28 ਦਿਨਾਂ ਲਈ ਪ੍ਰਭਾਵੀ ਰਹਿਣਗੇ। ਇਨ੍ਹਾਂ ਸਟੇਅ ਐਟ ਹੋਮ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੀਓਪਨਿੰਗ ਓਨਟਾਰੀਓ ਐਕਟ ਤੇ ਐਮਰਜੈਂਸੀ ਮੈਨੇਜਮੈਂਟ ਐਂਡ ਸਿਵਲ ਐਮਰਜੰਸੀ ਮੈਨੇਜਮੈਂਟ (ਈਐਮਪੀਸੀਏ) ਤਹਿਤ ਜੁਰਮਾਨੇ ਵੀ ਲਾਏ ਜਾ ਸਕਦੇ ਹਨ ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਮੁਤਾਬਕ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਇੱਕ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਇਨ੍ਹਾਂ ਨਵੀਆਂ ਪਾਬੰਦੀਆਂ ਦੇ ਚੱਲਦਿਆਂ ਨੌਨ ਅਸੈਂਸ਼ੀਅਲ ਕਰਮਚਾਰੀ, ਜਿਨ੍ਹਾਂ ਨੂੰ ਇਨ ਪਰਸਨ ਕੰਮ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਘਰ ਤੋਂ ਹੀ ਕੰਮ ਕਰਨਾ ਹੋਵੇਗਾ। ਟੋਰਾਂਟੋ, ਯੌਰਕ ਰੀਜਨ, ਹੈਮਿਲਟਨ, ਪੀਲ ਰੀਜਨ ਤੇ ਵਿੰਡਸਰ ਐਸੈਕਸ ਵਿਚਲੇ ਸਕੂਲ ਵੀ ਇਨ ਪਰਸਨ ਲਰਨਿੰਗ ਲਈ 10 ਫਰਵਰੀ ਤੱਕ ਬੰਦ ਰਹਿਣਗੇ। ਉੱਤਰੀ ਓਨਟਾਰੀਓ ਦੇ ਸਕੂਲ ਇਨ ਪਰਸਨ ਲਰਨਿੰਗ ਲਈ ਖੁੱਲ੍ਹੇ ਰਹਿਣਗੇ। ਇਨ ਪਰਸਨ ਲਰਨਿੰਗ ਲਈ ਸਕੂਲ ਜਾਣ ਵਾਲੇ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੋਵੇਗੀ। ਨਵੇਂ ਨਿਯਮਾਂ ਮੁਤਾਬਕ ਸਾਰੇ ਗੈਰ ਜ਼ਰੂਰੀ ਸਟੋਰ, ਜਿਨ੍ਹਾਂ ਵਿੱਚ ਹਾਰਡਵੇਅਰ ਸਟੋਰਜ਼, ਅਲਕੋਹਲ ਰੀਟੇਲਰਜ਼ ਤੇ ਕਰਬਸਾਈਡ ਪਿੱਕਅੱਪ ਜਾਂ ਡਲਿਵਰੀ ਕਰਨ ਵਾਲੇ ਸਟੋਰ ਸਵੇਰੇ 7:00 ਵਜੇ ਤੋਂ ਪਹਿਲਾਂ ਤੇ ਰਾਤੀਂ 8:00 ਵਜੇ ਤੋਂ ਬਾਅਦ ਨਹੀਂ ਖੋਲ੍ਹੇ ਜਾ ਸਕਣਗੇ। ਇਹ ਪਾਬੰਦੀਆਂ ਉਨ੍ਹਾਂ ਸਟੋਰਾਂ ਉੱਤੇ ਲਾਗੂ ਨਹੀਂ ਹੋਣਗੀਆਂ ਜਿਹੜੇ ਮੁੱਖ ਤੌਰ ਉੱਤੇ ਫੂਡ, ਦਵਾਈਆਂ ਵੇਚਦੇ ਹਨ, ਗੈਸ ਸਟੇਸ਼ਨਜ਼, ਕਨਵੀਨੀਐਂਸ ਸਟੋਰ ਤੇ ਟੇਕਆਊਟ ਜਾਂ ਡਲਿਵਰੀ ਲਈ ਰੈਸਟੋਰੈਂਟਸ ਨੂੰ ਵੀ ਇਨ੍ਹਾਂ ਇਨ੍ਹਾਂ ਨਿਯਮਾਂ ਤੋਂ ਛੋਟ ਹੋਵੇਗੀ।
ਆਊਟਡੋਰ ਆਰਗੇਨਾਈਜ਼ਡ ਪਬਲਿਕ ਇੱਕਠ ਤੇ ਸੋਸ਼ਲ ਗੈਦਰਿੰਗਜ਼ ਦੀ ਸੀਮਾਂ ਵੀ ਪੰਜ ਵਿਅਕਤੀ ਕਰ ਦਿੱਤੀ ਗਈ ਹੈ। ਗੈਰ ਜ਼ਰੂਰੀ ਕੰਸਟ੍ਰਕਸ਼ਨ ਉੱਤੇ ਵੀ ਪਾਬੰਦੀ ਲਾਈ ਗਈ ਹੈ। ਓਨਟਾਰੀਓ ਵਾਸੀਆਂ ਨੂੰ ਹੋਰਨਾਂ ਥਾਂਵਾਂ ਉੱਤੇ ਸਥਿਤ ਆਪਣੀ ਪ੍ਰਾਪਰਟੀ ਉੱਤੇ ਜਾਣ ਤੋਂ ਵੀ ਉਦੋਂ ਤੱਕ ਵਰਜਿਆ ਗਿਆ ਹੈ ਜਦੋਂ ਤੱਕ ਉਹ ਬੇਹੱਦ ਜ਼ਰੂਰੀ ਨਾ ਹੋਵੇ। ਪਰ ਪ੍ਰਾਪਰਟੀ ਦੀ ਐਮਰਜੰਸੀ ਮੇਨਟੇਨੈਂਸ ਨੂੰ ਅਸੈਂਸ਼ੀਅਲ ਮੰਨਿਆ ਗਿਆ ਹੈ।
ਫੋਰਡ ਨੇ ਆਖਿਆ ਕਿ ਪ੍ਰੋਵਿਸ ਵਿੱਚ ਇਸ ਸਮੇਂ ਸੰਕਟ ਦੀ ਘੜੀ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ ਮਾਮਲਿਆਂ ਤੇ ਮੌਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਕਮਿਊਨਿਟੀ ਵਿੱਚ ਵੀ ਇਸ ਦਾ ਪਸਾਰ ਕਾਫੀ ਜ਼ਿਆਦਾ ਹੈ। ਨਵੀਂਆਂ ਪਾਬੰਦੀਆਂ ਬੇਹੱਦ ਜ਼ਰੂਰੀ ਸਨ। ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇਸ ਲਈ ਅਹਿਤਿਆਤੀ ਕਦਮ ਚੁੱਕੇ ਜਾਣ ਦੀ ਲੋੜ ਹੈ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …