17.2 C
Toronto
Monday, August 24, 2026
spot_img
Homeਜੀ.ਟੀ.ਏ. ਨਿਊਜ਼ਸੰਸਦ ਮੈਂਬਰ ਕਮਲ ਖਹਿਰਾ ਨੇ ਦਿੱਤੀ ਕਰੋਨਾ ਨੂੰ ਮਾਤ

ਸੰਸਦ ਮੈਂਬਰ ਕਮਲ ਖਹਿਰਾ ਨੇ ਦਿੱਤੀ ਕਰੋਨਾ ਨੂੰ ਮਾਤ

ਸੰਸਦ ਮੈਂਬਰ ਕਮਲ ਖਹਿਰਾ ਨੇ ਦਿੱਤੀ ਕਰੋਨਾ ਨੂੰ ਮਾਤਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਬਰੈਂਪਟਨ ਪੱਛਮੀ ਹਲਕੇ ਤੋਂ ਸੰਸਦ ਮੈਂਬਰ ਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਕਮਲ ਖਹਿਰਾ (31) ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਤੇ ਹੁਣ ਮਹੀਨੇ ਕੁ ਬਾਅਦ ਡਾਕਟਰਾਂ ਵਲੋਂ ਉਨ੍ਹਾਂ ਦੇ ਟੈਸਟ ਨਿਗਟਿਵ ਦੱਸੇ ਗਏ ਹਨ। 21 ਮਾਰਚ ਤੋਂ ਬੀਤੇ ਇਕ ਮਹੀਨੇ ਦੌਰਾਨ ਉਨ੍ਹਾਂ ਨੂੰ ਬੁਖਾਰ, ਖੰਘ, ਥਕਾਵਟ, ਸਾਹ ਦੀ ਤਕਲੀਫ, ਚਮੜੀ ‘ਤੇ ਧੱਬੇ, ਚੱਖਣ ਤੇ ਸੁੰਘਣ ਸਮਰੱਥਾ ਦਾ ਖਤਮ ਹੋਣਾ ਵਗੈਰਾ ਸਮੇਤ ਵਾਇਰਸ ਦੇ ਸਾਰੇ ਲੱਛਣਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਇਸ ਅਰਸੇ ਦੌਰਾਨ ਆਪਣੇ ਘਰ ‘ਚ ਹੀ ਇਕਾਂਤਵਾਸ ਰਹੀ। ਲੋਕਾਂ ਨੂੰ ਸਾਵਧਾਨ ਕਰਦਿਆਂ ਕਮਲ ਖਹਿਰਾ ਨੇ ਕਿਹਾ ਕਿ ਇਹ ਵਾਇਰਸ ਕਿਸੇ ਦੀ ਉਮਰ ਤੇ ਤੰਦਰੁਸਤੀ ਦਾ ਲਿਹਾਜ ਕੀਤੇ ਬਿਨਾ ਲੱਗ ਸਕਦਾ ਹੈ ਤੇ ਅਜਿਹਾ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਇਹ ਸਿਰਫ ਬਜ਼ੁਰਗਾ ਨੂੰ ਹੀ ਲੱਗਦਾ ਹੈ।

RELATED ARTICLES
POPULAR POSTS