ਬਰੈਂਪਟਨ : ਓਨਟਾਰੀਓ ਪ੍ਰੋਵੈਂਸ਼ੀਅਲ ਪੁਲਿਸ ਨੇ ਇਕ ਸਕੂਲ ਬੱਸ ਡਰਾਈਵਰ ਨੂੰ ਉਸ ਸਮੇਂ ਨਸ਼ੇ ਦੀ ਹਾਲਤ ‘ਚ ਕਾਬੂ ਕੀਤਾ, ਜਦੋਂ ਉਹ ਬੱਚਿਆਂ ਨਾਲ ਭਰੀ ਬੱਸ ਚਲਾ ਰਿਹਾ ਸੀ। ਪੁਲਿਸ ਅਨੁਸਾਰ ਉਸ ਨੂੰ ਸਕੂਲ ਬੱਸ ‘ਤੇ ਸਵਾਰ ਇਕ ਅਧਿਆਪਕ ਦਾ ਫ਼ੋਨ ਆਇਆ ਸੀ ਕਿ ਬੱਸ ਡਰਾਈਵ ਕਰ ਰਹੇ ਡਰਾਈਵਰ ਦੀ ਹਾਲਤ ਠੀਕ ਨਹੀਂ ਹੈ ਤੇ ਉਹ ਕੋਈ ਹਾਦਸਾ ਕਰ ਸਕਦਾ ਹੈ। ਬੱਸ ਸਮੇਂ ਇਕ ਫੀਲਡ ਟ੍ਰਿਪ ‘ਤੇ ਐਲਬੀਅਨ ਕੰਜ਼ਰਵੇਸ਼ਨ ਖੇਤਰ ‘ਚ ਗਈ ਹੋਈ ਸੀ।
ਪੁਲਿਸ ਨੇ ਡਰਾਈਵਰ ਨੂੰ ਫੜ ਲਿਆ। ਬੱਸ ‘ਚ ਸਵਾਰ ਸਾਰੇ ਬੱਚੇ ਤੇ ਸਵਾਰੀਆਂ ਸੁਰੱਖਿਅਤ ਸਨ। ਪੁਲਿਸ ਨੇ ਆਰਥਰ ਕੈਂਪਬੇਲ ‘ਤੇ ਖ਼ਤਰਨਾਕ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ ਹੈ। ਬਲੱਡ ਟੈਸਟ ‘ਚ ਉਸ ਦੇ ਖੂਨ ‘ਚ 80 ਐਮ.ਜੀ. ਤੱਕ ਐਲਕੋਹਲ ਮਿਲੀ। ਓ.ਪੀ.ਪੀ. ਨੇ ਸਕੂਲ ਤੇ ਬੱਸ ਕੰਪਨੀ ਦਾ ਨਾਂਅ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਕੂਲ ਮਿਸੀਸਾਗਾ ‘ਚ ਹੈ। ਕੈਂਪਬੇਲ ਨੂੰ 10 ਮਈ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਬਰੈਂਪਟਨ ਸਕੂਲ ਬੱਸ ਦਾ ਡਰਾਈਵਰ ਨਸ਼ੇ ਦੀ ਹਾਲਤ ‘ਚ ਕਾਬੂ
RELATED ARTICLES

