ਟੋਰਾਂਟੋ : ਓਨਟਾਰੀਓ ਵਿੱਚ ਸੰਭਾਵੀ ਤੌਰ ਉੱਤੇ ਸਤੰਬਰ ਵਿੱਚ ਸਕੂਲ ਖੁੱਲ੍ਹਣ ਜਾ ਰਹੇ ਹਨ। ਇਸ ਦਰਮਿਆਨ ਓਨਟਾਰੀਓ ਸਰਕਾਰ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦਾ ਟੀਕਾਕਰਣ ਨਹੀਂ ਹੋਇਆ ਹੋਵੇਗਾ ਉਨ੍ਹਾਂ ਲਈ ਵੈਕਸੀਨੇਟ ਹੋ ਚੁੱਕੇ ਵਿਦਿਆਰਥੀਆਂ ਨਾਲੋਂ ਵੱਖਰੇ ਨਿਯਮ ਲਾਗੂ ਨਹੀਂ ਕੀਤੇ ਜਾਣਗੇ।
ਸਿੱਖਿਆ ਮੰਤਰੀ ਸਟੀਫਨ ਲਿਚੇ ਤੇ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ.ਕੀਰਨ ਮੂਰ ਨੇ ਆਖਿਆ ਕਿ ਕੋਵਿਡ-19 ਵੈਕਸੀਨ ਵਿਦਿਆਰਥੀਆਂ ਤੇ ਸਕੂਲ ਸਟਾਫ ਲਈ ਲਾਜਮੀ ਨਹੀਂ ਹੈ। ਉਨ੍ਹਾਂ ਆਖਿਆ ਕਿ ਭਾਵੇਂ ਚੌਥੀ ਵੇਵ ਤੋਂ ਬਚਣ ਲਈ ਵੈਕਸੀਨੇਸ਼ਨ ਲਾਜਮੀ ਹੋਣਾ ਪ੍ਰੋਵਿੰਸ ਦਾ ਸੁਨਹਿਰਾ ਮੌਕਾ ਹੋ ਸਕਦਾ ਹੈ।