ਸਕਾਰਬਰੋ/ਬਿਊਰੋ ਨਿਊਜ਼ : ਲੰਘੇ ਦਿਨੀਂ ਇੱਕ 76 ਸਾਲਾ ਮਹਿਲਾ ਦੇ ਮੂੰਹ ਉੱਤੇ ਪੈਲੇਟ ਗੰਨ ਨਾਲ ਹਮਲਾ ਕਰਨ ਵਾਲੇ ਮਸਕੂਕ ਦੀ ਪੁਲਿਸ ਭਾਲ ਕਰ ਰਹੀ ਹੈ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਇਹ ਮਹਿਲਾ ਸਕਾਰਬਰੋ ਵਿੱਚ ਮੈਕਲੈਵਿਨ ਐਵਨਿਊ ਨੇੜੇ ਹਪਫੀਲਡ ਟਰੇਲ ਦੇ ਨਾਲ ਨਾਲ ਸਵੇਰੇ 11:36 ਵਜੇ ਦੇ ਨੇੜੇ ਤੇੜੇ ਸੈਰ ਕਰ ਰਹੀ ਸੀ ਜਦੋਂ ਕਿਸੇ ਵਿਅਕਤੀ ਨੇ ਪਿਛਲੇ ਪਾਸਿਓਂ ਆ ਕੇ ਉਸ ਮਹਿਲਾ ਉੱਤੇ ਹਮਲਾ ਕਰ ਦਿੱਤਾ। ਮਸਕੂਕ ਪਹਿਲਾਂ ਮਹਿਲਾ ਕੋਲੋਂ ਲੰਘਿਆ ਤੇ ਫਿਰ ਉਸ ਨੇ ਕਥਿਤ ਤੌਰ ਉੱਤੇ ਪੈਲੇਟ ਗੰਨ ਨਾਲ ਮਹਿਲਾ ਦੇ ਮੂੰਹ ਉੱਤੇ ਕਈ ਸੌਟ ਮਾਰੇ ਤੇ ਫਿਰ ਉੱਥੋਂ ਪੈਦਲ ਹੀ ਫਰਾਰ ਹੋ ਗਿਆ। ਮਹਿਲਾ ਦੇ ਮੂੰਹ ਤੇ ਹੱਥਾਂ ਉੱਤੇ ਕਈ ਜਖਮ ਹੋ ਗਏ।
ਪੁਲਿਸ ਨੇ ਦੱਸਿਆ ਕਿ ਮਸਕੂਕ ਨੂੰ ਆਖਰੀ ਵਾਰੀ ਗੋਡਿਆਂ ਤੋਂ ਨੀਵੀਂ ਗ੍ਰੇਅ ਰੰਗ ਦੀ ਜੈਕੇਟ, ਕਾਲੀ ਪੈਂਟ, ਕਾਲੇ ਰੰਗ ਦੇ ਹੋਰ ਕੱਪੜਿਆਂ ਵਿੱਚ ਵੇਖਿਆ ਗਿਆ। ਉਸ ਨੇ ਆਪਣਾ ਮੂੰਹ ਤੇ ਸਿਰ ਵੀ ਢਕਿਆ ਹੋਇਆ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …