Breaking News
Home / ਭਾਰਤ / ਮੁਰਗਾ ਦੇਣ ਤੋਂ ਨਾਂਹ ਕਰਨ ’ਤੇ ਨਿਹੰਗ ਨੇ ਮਜ਼ਦੂਰ ਦੀ ਤੋੜੀ ਟੰਗ

ਮੁਰਗਾ ਦੇਣ ਤੋਂ ਨਾਂਹ ਕਰਨ ’ਤੇ ਨਿਹੰਗ ਨੇ ਮਜ਼ਦੂਰ ਦੀ ਤੋੜੀ ਟੰਗ

ਸਿੰਘੂ ਬਾਰਡਰ/ਬਿਊਰੋ ਨਿਊਜ਼
ਸਿੰਘੂ ਬਾਰਡਰ ’ਤੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਦੇ ਕੀਤੇ ਗਏ ਕਤਲ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਪ੍ਰੰਤੂ ਅੱਜ ਫਿਰ ਨਿਹੰਗ ਸਿੰਘ ਵੱਲੋਂ ਇਕ ਵਿਅਕਤੀ ਦੀ ਕੀਤੀ ਗਈ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਅੰਦੋਲਨ ’ਚ ਸ਼ਾਮਿਲ ਨਿਹੰਗ ਨਵੀਨ ਸੰਧੂ ਨੇ ਕੁੰਡਲੀ ਬਾਰਡਰ ਦੇ ਨੇੜੇ ਇਕ ਮੁਰਗੇ ਸਪਲਾਈ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ ਹੈ। ਨਿਹੰਗ ਨਵੀਨ ਨੇ ਮਜ਼ਦੂਰ ਕੋਲੋਂ ਇਕ ਮੁਰਗੇ ਦੀ ਕੀਤੀ, ਜਦੋਂ ਮਜ਼ਦੂਰ ਨੇ ਮੁਰਗਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨਿਹੰਗ ਨੇ ਇਸ ਵਿਅਕਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਲੱਤ ਤੋੜ ਦਿੱਤੀ। ਨਿਹੰਗ ਨਵੀਨ ਸੰਧੂ ਦਾ ਸਬੰਧ ਵੀ ਬਾਬਾ ਅਮਨ ਸਿੰਘ ਦੇ ਦਲ ਨਾਲ ਹੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਅੱਜ ਸਵੇਰੇ ਸਿੰਘੂ ਬਾਰਡਰ ’ਤੇ ਵਾਪਰੀ। ਸੋਨੀਪਤ ਦੀ ਪੁਲਿਸ ਨੇ ਨਿਹੰਗ ਨਵੀਨ ਸੰਧੂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੀੜਤ ਮਜ਼ਦੂਰ ਦਾ ਨਾਮ ਮਨੋਜ਼ ਪਾਸਵਾਨ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ।

 

Check Also

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ

ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …