
ਭਾਰਤ ਵਿਚ ਜੁਲਾਈ-ਅਗਸਤ ਤੱਕ 30 ਕਰੋੜ ਵਿਅਕਤੀਆਂ ਨੂੰ ਵੈਕਸੀਨੇਟ ਕਰਨ ਦੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜੇਨੇਕਾ ਦੀ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦਾ ਟਰਾਇਲ ਕਰ ਰਹੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਚੇਨਈ ਘਟਨਾ ‘ਤੇ ਸਫਾਈ ਦਿੱਤੀ ਹੈ।
ਸੀਰਮ ਨੇ ਕਿਹਾ ਕਿ ਉਨ੍ਹਾਂ ਦੀ ਵੈਕਸੀਨ ਬਿਲਕੁਲ ਸੇਫ ਅਤੇ ਇਮੂਨੋਜੇਨਿਕ ਹੈ। ਸੀਰਮ ਦੀ ਇਹ ਸਫਾਈ ਇਸ ਲਈ ਆਈ, ਕਿਉਂਕਿ ਚੇਨਈ ਵਿਚ ਟਰਾਇਲ ‘ਚ ਸ਼ਾਮਲ ਹੋਏ ਇਕ ਵਲੰਟੀਅਰ ਨੇ ਨਿਊਰੋ-ਲੌਜੀਕਲ ਸਮੱਸਿਆਵਾਂ ਹੋਣ ਦੀ ਗੱਲ ਕਹੀ ਸੀ। ਉਸ ਵਲੰਟੀਅਰ ਨੇ ਕੰਪਨੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ। ਉਧਰ ਦੂਜੇ ਪਾਸੇ ਭਾਰਤ ਸਰਕਾਰ ਨੇ ਅਗਲੇ ਸਾਲ ਜੁਲਾਈ – ਅਗਸਤ ਤੱਕ 30 ਕਰੋੜ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਉਣ ਦੀ ਯੋਜਨਾ ਬਣਾਈ ਹੈ। ਇਸੇ ਤਰ੍ਹਾਂ ਕੇਰਲ ਸਰਕਾਰ ਨੇ ਵੀ ਆਪਣੇ ਪੱਧਰ ‘ਤੇ ਵੈਕਸੀਨ ਬਣਾਉਣ ਲਈ ਇਕ ਕਮੇਟੀ ਬਣਾਈ ਹੈ। ਅਮਰੀਕਾ ਤੋਂ ਵੀ ਵੈਕਸੀਨ ਸਬੰਧੀ ਚੰਗੀਆਂ ਖਬਰਾਂ ਆ ਰਹੀਆਂ ਹਨ ਅਤੇ ਫਾਈਜਰ ਤੋਂ ਬਾਅਦ ਮਾਡਰਨਾ ਨੇ ਵੀ ਐਮਰਜੈਂਸੀ ਅਪਰੂਵਲ ਲਈ ਅਪਲਾਈ ਕਰ ਦਿੱਤਾ ਹੈ।