22.1 C
Toronto
Saturday, September 13, 2025
spot_img
Homeਭਾਰਤਈਡੀ ਵੱਲੋਂ ਚੰਡੀਗੜ੍ਹ 'ਚੋਂ ਦਸਤਾਵੇਜ਼ ਬਰਾਮਦ

ਈਡੀ ਵੱਲੋਂ ਚੰਡੀਗੜ੍ਹ ‘ਚੋਂ ਦਸਤਾਵੇਜ਼ ਬਰਾਮਦ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਦੇਸ਼ ਦੇ ਹੋਰ ਹਿੱਸਿਆਂ ਵਾਂਗ ਚੰਡੀਗੜ੍ਹ ਵਿੱਚ ਵੀ ਛਾਪੇ ਮਾਰੇ ਅਤੇ ਫਰਜ਼ੀ ਕੰਪਨੀਆਂ ਦੀ ਪੜਤਾਲ ਕੀਤੀ। ਈਡੀ ਦੇ ਸੂਤਰਾਂ ਅਨੁਸਾਰ ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਥਿਤ ਕੁਝ ਕੰਪਨੀਆਂ ਦੇ ਦਫ਼ਤਰਾਂ ਉਤੇ ਛਾਪੇ ਮਾਰੇ ਗਏ। ਇਸ ਬਾਰੇ ਈਡੀ ਦਾ ਕੋਈ ਅਧਿਕਾਰੀ ਗੱਲ ਕਰਨ ਲਈ ਤਿਆਰ ਨਹੀਂ ਸੀ ਪਰ ਸੂਤਰਾਂ ਮੁਤਾਬਕ ਛਾਪਾ ਮਾਰਨ ਵਾਲੀ ਟੀਮ ਨੇ ਕੁਝ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ ਹਨ। ਇਹ ਛਾਪੇ ਕਾਲੇ ਧਨ ਖ਼ਿਲਾਫ਼ ਕਾਰਵਾਈ ਵਜੋਂ ਦੱਸੇ ਜਾ ਰਹੇ ਹਨ।
ਅੰਮ੍ਰਿਤਸਰ ਵਿੱਚ ਵੀ ਛਾਪਾ
ਜਲੰਧਰ : ਦੇਸ਼ ਭਰ ਵਿੱਚ ਮਾਰੇ ਗਏ ਛਾਪਿਆਂ ਦੌਰਾਨ ਜਲੰਧਰ ਦੇ ਡਾਇਰੈਕਟੋਰੇਟ ਆਫ ਐਨਫੋਰਸਮੈਂਟ ਵੱਲੋਂ ਅੰਮ੍ਰਿਤਸਰ ઠਸ਼ਹਿਰ ਵਿੱਚ ਛਾਪੇ ਮਾਰੇ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਇੱਕ ਕਾਰੋਬਾਰੀ ਰਜਿੰਦਰ ਅਰੋੜਾ ਦੇ ਘਰ ਅਤੇ ਦਫ਼ਤਰ ਵਿੱਚ ਛਾਪੇ ਮਾਰੇ ਗਏ। ਈਡੀ ਅਧਿਕਾਰੀ ਨੇ ਦੱਸਿਆ ਕਿ ਉਸਦੇ ਘਰ ਅਤੇ ਦਫਤਰ ਤੋਂ ਕਈ ਜਾਅਲੀ ਫਰਮਾਂ ਦੇ ਲੈੱਟਰ ਹੈੱਡ ਅਤੇ ਬਿਲ ਮਿਲੇ ਹਨ। ਈਡੀ ਵੱਲੋਂ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।  ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਰਾਹੀਂ ਦੁਬਈ ਸਮੇਤ ਕਈ ਹੋਰ ਮੁਲਕਾਂ ਨਾਲ ਕਾਰੋਬਾਰ ਕੀਤਾ ਜਾ ਰਿਹਾ ਸੀ। ਇਹ ਸਾਰੀ ਕਾਰਵਾਈ ਕਾਲਾ ਧੰਨ ਛਪਾਉਣ ਲਈ ਕੀਤੀ ਜਾ ਰਹੀ ਸੀ। ਬਰਾਮਦ ਹੋਏ ਬਿਲਾਂ ਤੋਂ ਪਤਾ ਲੱਗਾ ਹੈ ਕਿ ਉਸਨੇ ਜਿੰਨਾ ਸਮਾਨ ਭੇਜਿਆ, ਉਸਤੋਂ ਕਿਤੇ ਵੱਧ ਦਿਖਾਇਆ ਗਿਆ ਹੈ।

RELATED ARTICLES
POPULAR POSTS