Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਨੇ ਬੈਂਕਿੰਗ ਸਿਸਟਮ ਕੀਤਾ ਤਬਾਹ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਮੋਦੀ ਨੇ ਬੈਂਕਿੰਗ ਸਿਸਟਮ ਕੀਤਾ ਤਬਾਹ : ਰਾਹੁਲ ਗਾਂਧੀ

ਕਿਹਾ, ਮੈਨੂੰ ਸੰਸਦ ‘ਚ 15 ਮਿੰਟ ਬੋਲਣ ਦਾ ਮੌਕਾ ਦਿਓ, ਮੋਦੀ ਟਿਕ ਨਹੀਂ ਸਕਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੰਸਦ ਵਿਚ ਖੜ੍ਹੇ ਹੋਣ ਤੋਂ ਡਰਦੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ 15 ਮਿੰਟ ਬੋਲਣ ਨੂੰ ਮਿਲ ਜਾਣ ਤਾਂ ਸੰਸਦ ਵਿਚ ਪ੍ਰਧਾਨ ਮੰਤਰੀ ਖੜ੍ਹੇ ਨਹੀਂ ਹੋ ਸਕਣਗੇ, ਚਾਹੇ ਉਹ ਰਾਫੇਲ ਦਾ ਮਾਮਲਾ ਹੋਵੇ ਜਾਂ ਨੀਰਵ ਮੋਦੀ ਦਾ। ਦੇਸ਼ ਵਿਚ ਚੱਲ ਰਹੀ ਕੈਸ਼ ਦੀ ਕਮੀ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਬੈਕਿੰਗ ਵਿਵਸਥਾ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਨੀਰਵ ਮੋਦੀ 30 ਹਜ਼ਾਰ ਕਰੋੜ ਲੈ ਕੇ ਭੱਜ ਗਿਆ, ਪਰ ਪ੍ਰਧਾਨ ਮੰਤਰੀ ਮੋਦੀ ਇਕ ਸ਼ਬਦ ਨਹੀਂ ਬੋਲ ਸਕੇ। ਰਾਹੁਲ ਗਾਂਧੀ ਨੇ ਕਿਹਾ ਕਿ 500 ਤੇ 1000 ਰੁਪਏ ਦੇ ਨੋਟ ਖੋਹ ਕੇ ਨੀਰਵ ਮੋਦੀ ਨੂੰ ਦੇ ਦਿੱਤੇ ਗਏ ਤੇ ਲੋਕਾਂ ਨੂੰ ਏ.ਟੀ.ਐਮ. ਮੂਹਰੇ ਲਾਈਨਾਂ ਵਿਚ ਖੜ੍ਹੇ ਹੋਣ ਲਈ ਮਜ਼ਬੂਰ ਕੀਤਾ ਗਿਆ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …