Home / ਪੰਜਾਬ / ਸਿੱਧੂ ਦਾ ਖੁਲਾਸਾ : ਹਰ ਵਿਭਾਗ ਦੀ ਸਰਕਾਰੀ ਜ਼ਮੀਨ ‘ਤੇ ਹੈ ਗੈਰਕਾਨੂੰਨੀ ਕਬਜ਼ਾ

ਸਿੱਧੂ ਦਾ ਖੁਲਾਸਾ : ਹਰ ਵਿਭਾਗ ਦੀ ਸਰਕਾਰੀ ਜ਼ਮੀਨ ‘ਤੇ ਹੈ ਗੈਰਕਾਨੂੰਨੀ ਕਬਜ਼ਾ

ਕਿਹਾ, ਭੂ ਮਾਫੀਆ ਨੂੰ ਕਾਬੂ ਕਰਾਂਗੇ, ਬਾਕੀ ਡੋਰੀ ਕੈਪਟਨ ਅਮਰਿੰਦਰ ‘ਤੇ
ਚੰਡੀਗੜ੍ਹ/ਬਿਊਰੋ ਨਿਊਜ਼
ਭੂ-ਮਾਫ਼ੀਆ ਨੂੰ ਕਾਬੂ ਕਰਨ ਲਈ ਬਣਾਈ ਕੈਬਨਿਟ ਕਮੇਟੀ ਦੀ ਬੈਠਕ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਦੱਸਿਆ, “ਅਸੀਂ ਲੈਂਡ ਮਾਫ਼ੀਆ ਦਾ ਘੋੜਾ ਛੱਪੜ ਤੱਕ ਲੈ ਜਾਵਾਂਗੇ, ਪਾਣੀ ਪਿਲਾਉਣਾ ਜਾਂ ਨਾ ਪਿਲਾਉਣਾ ਕੈਪਟਨ ਦੀ ਮਰਜ਼ੀ ਹੈ। ਕਮੇਟੀ ਮੈਂਬਰ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਨੇ ਲੰਘੇ ਕੱਲ੍ਹ ਪੰਜਾਬ ਭਵਨ ਵਿਚ ਇਸ ਮਾਮਲੇ ‘ਤੇ ਬੈਠਕ ਕੀਤੀ ਸੀ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਲੈਂਡ ਮਾਫ਼ੀਆ ਤੇ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਮੰਗੀ ਹੈ ਤੇ ਅਗਲੀ ਮੀਟਿੰਗ ਵਿੱਚ ਲੈਂਡ ਮਾਫ਼ੀਆ ‘ਤੇ ਕੰਮ ਕਰਨ ਵਾਲੇ ਡੀਜੀਪੀ ਚੰਦਰ ਸ਼ੇਖਰ ਤੇ ਹਾਈਕੋਰਟ ਦੇ ਸਾਬਕਾ ਜੱਜ ਸਾਰੋਂ ਨੂੰ ਵੀ ਬੁਲਾਇਆ ਗਿਆ ਹੈ। ਸਿੱਧੂ ਨੇ ਦੱਸਿਆ ਕਿ ਭੂ ਮਾਫ਼ੀਆ ਦੇ ਹੱਲ ਲਈ ਉਨ੍ਹਾਂ ਸਾਰਿਆਂ ਕੋਲੋਂ ਸਲਾਹ ਲਈ ਜਾਵੇਗੀ। ਮੰਤਰੀ ਨੇ ਖੁਲਾਸਾ ਕੀਤਾ ਕਿ ਤਕਰੀਬਨ ਹਰ ਵਿਭਾਗ ਦੀ ਸਰਕਾਰੀ ਜ਼ਮੀਨ ‘ਤੇ ਗ਼ੈਰ ਕਾਨੂੰਨੀ ਕਬਜ਼ੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਰ ਗੈਰ ਕਾਨੂੰਨੀ ਕਬਜ਼ਾ ਛੁਡਵਾਉਣ ਲਈ ਅਸੀਂ ਕੰਮ ਕਰ ਰਹੇ ਹਾਂ।

Check Also

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਐਸਡੀਐਮ ਨਾਲ ਹੋਈ ਤਿੱਖੀ ਬਹਿਸ

ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਧਾਲੀਵਾਲ ਨੇ ਐਸਡੀਐਮ ਨੂੰ ਕੀਤਾ ਸੀ ਫੋਨ ਅੰਮਿ੍ਰਤਸਰ/ਬਿਊਰੋ ਨਿਊਜ਼ : …