22 C
Toronto
Friday, September 12, 2025
spot_img
Homeਪੰਜਾਬਪੰਜਾਬੀ ਨੂੰ ਹਿੰਦੀ ਦੀ ਪਾਣ ਚੜ੍ਹਾਉਣ ਦੀ ਤਿਆਰੀ

ਪੰਜਾਬੀ ਨੂੰ ਹਿੰਦੀ ਦੀ ਪਾਣ ਚੜ੍ਹਾਉਣ ਦੀ ਤਿਆਰੀ

ਮਿਡਲ ਸਕੂਲਾਂ ਵਿਚ ਪੰਜਾਬੀ ਨੂੰ ਪੜ੍ਹਾਉਣਗੇ ਹਿੰਦੀ ਅਧਿਆਪਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮਿਡਲ ਸਕੂਲਾਂ ਵਿਚ ਪੰਜਾਬੀ ਵਿਸ਼ੇ ਨੂੰ ਹਿੰਦੀ ਵਾਲੇ ਅਤੇ ਹਿੰਦੀ ਵਿਸ਼ਿਆਂ ਨੂੰ ਪੰਜਾਬੀ ਵਾਲੇ ਅਧਿਆਪਕ ਪੜ੍ਹਾਇਆ ਕਰਨਗੇ। ਇਹ ਫੈਸਲਾ ਪੰਜਾਬ ਦੇ ਸਿਖਿਆ ਵਿਭਾਗ ਨੇ ਸੈਸ਼ਨ ਦੇ ਅਖੀਰ ਵਿਚ ਚੁੱਪ ਚੁਪੀਤੇ ਲਿਆ ਹੈ। ਜਿਸ ਦੀ ਸ਼ੁਰੂਆਤ ਸੰਗਰੂਰ ਜ਼ਿਲੇ ਤੋਂ ਕਰ ਦਿੱਤੀ ਗਈ ਹੈ। ਜਿਥੋਂ ਕਿ ਅਧਿਆਪਕਾਂ ਨੂੰ ਸਰਪਲੱਸ ਕਹਿ ਕੇ ਬਦਲ ਦਿਤਾ ਗਿਆ ਹੈ। ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਡਰਾਇੰਗ ਵਾਲੇ ਅਧਿਆਪਕ ਸਰੀਰਕ ਸਿਖਿਆ ਵਿਸ਼ੇ ਨੂੰ ਅਤੇ ਸਰੀਰਕ ਸਿਖਿਆ ਵਾਲੇ ਅਧਿਆਪਕ ਡਰਾਇੰਗ ਵਿਸ਼ੇ ਨੂੰ ਪੜ੍ਹਾਉਣਗੇ। ਜ਼ਿਲਾ ਸਿੱਖਿਆ ਅਫਸਰ ਸੰਗਰੂਰ ਰਾਹੀਂ ਇੱਕ ਪੱਤਰ ਜਾਰੀ ਕੀਤਾ ਸੀ। ਜਿਸ ਵਿੱਚ ਮਿਡਲ ਸਕੂਲਾਂ ਦੇ ਮੁਖੀਆਂ ਨੂੰ ਸਰਪਲੱਸ ਅਧਿਆਪਕਾਂ ਨੂੰ ਲੋੜਵੰਦ ਸਕੂਲਾਂ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਹੈ।
ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਕਰਕੇ ਸੂਬਾ ਸਰਕਾਰ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਜੇਕਰ ਸਰਕਾਰੀ ਮਿਡਲ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਅਤੇ ਹਿੰਦੀ ਵਰਗੇ ਭਾਸ਼ਾਈ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੀ ਨਹੀਂ ਰਹਿਣਗੇ ਤਾਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਿਵੇਂ ਰਹਿ ਸਕਦਾ ਹੈ।

RELATED ARTICLES
POPULAR POSTS