Breaking News
Home / ਪੰਜਾਬ / ਸਾਰਾਗੜ੍ਹੀ ਦੀ ਕਹਾਣੀ ਲਈ ਪਾਕਿ ਗਿਆ, ਪਰ ਖਾਲੀ ਹੱਥ ਪਰਤਿਆ

ਸਾਰਾਗੜ੍ਹੀ ਦੀ ਕਹਾਣੀ ਲਈ ਪਾਕਿ ਗਿਆ, ਪਰ ਖਾਲੀ ਹੱਥ ਪਰਤਿਆ

ਨਵੀਂ ਕਿਤਾਬ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ‘ਸਾਰਾਗੜ੍ਹੀ ਐਂਡ ਦ ਡਿਫੈਂਸ ਆਫ ਦ ਸਮਾਨਾ ਫੋਰਟਸ’ ਸ਼ਨੀਵਾਰ ਨੂੰ ਹੋਟਲ ਲਲਿਤ ‘ਚ ਲਾਂਚ ਹੋਈ
ਚੰਡੀਗੜ੍ਹ : ਸਾਰਾਗੜ੍ਹੀ ਦੀ ਲੜਾਈ ਜਿੱਥੇ ਲੜੀ ਗਈ, ਉਥੇ ਹੁਣ ਪਾਕਿਸਤਾਨੀ ਫੌਜ ਏਰੀਆ ਜੋਨ ਹੈ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਉਸ ਜਗ੍ਹਾ ਜਾ ਕੇ ਸਾਰਾਗੜ੍ਹੀ ਦੀ ਕਹਾਣੀ ਜਾਨਣ ਦੀ, ਪਰ ਹਰ ਵਾਰ ਨਾਕਾਮ ਰਿਹਾ। ਉਥੇ ਦੇ ਦੋਵੇਂ ਕਿਲ੍ਹੇ ਲੋਕਹਾਰਟ ਅਤੇ ਗੁਲਿਸਤਾਨ ਦੇ ਅੰਸ਼ ਹਨ, ਜਿੱਥੇ ਮੈਨੂੰ ਜਾਣ ਨਹੀਂ ਦਿੱਤਾ ਗਿਆ। ਹਾਲਾਂਕਿ ਉਸ ਜਗ੍ਹਾ ਕੁਝ ਦੋਸਤ ਬਣੇ, ਜਿਨ੍ਹਾਂ ਨੇ ਉਥੋਂ ਦੀਆਂ ਤਸਵੀਰਾਂ ਭੇਜੀਆਂ। ਇਸੇ ਅਧਾਰ ‘ਤੇ ਮੈਂ ਕਿਲ੍ਹੇ ਦਾ ਇਕ ਨਕਸ਼ਾ ਬਣਾਇਆ, ਜਿਸ ਨਾਲ ਕਿਲ੍ਹੇ ਦੀ ਸੁਰੱਖਿਆ ਨੂੰ ਜਾਂਚਿਆ ਅਤੇ ਉਸ ਸਾਰਾਗੜ੍ਹੀ ਕੈਂਪ ਦੀਆਂ ਵੀ ਤਸਵੀਰਾਂ ਕੱਢੀਆਂ, ਜਿੱਥੇ ਅਫਗਾਨ ਦੇ 10,000 ਪਠਾਨੀ ਕਬੀਲਿਆਂ ਨੇ 36 ਸਿੱਖ ਬਟਾਲੀਅਨ ਦੇ 21 ਸਿੱਖ ਫੌਜੀਆਂ ‘ਤੇ ਹਮਲਾ ਕੀਤਾ ਸੀ।
ਇਨ੍ਹਾਂ ਤਸਵੀਰਾਂ ਅਤੇ ਕਹਾਣੀਆਂ ਦੇ ਅਧਾਰ ‘ਤੇ ਮੈਂ ਸਾਰਾਗੜ੍ਹੀ ਦੇ ਉਸ ਯੁੱਧ ਦੀ ਕਹਾਣੀ ਲਿਖੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਇਨ੍ਹਾਂ ਸ਼ਬਦਾਂ ਵਿਚ ਆਪਣੀ ਕਿਤਾਬ ‘ਸਾਰਾਗੜ੍ਹੀ ਐਂਡ ਦ ਡਿਫੈਂਸ ਆਫ ਦ ਸਮਾਨਾ ਫੋਟਰਸ’ ਉਤੇ ਗੱਲ ਕੀਤੀ। ਸ਼ਨੀਵਾਰ ਨੂੰ ਹੋਟਲ ਲਲਿਤ ਵਿਚ ਉਹਨਾਂ ਦੀ ਕਿਤਾਬ ਦੇ ਵਿਮੋਚਨ ਲਈ ਫੌਜ ਨਾਲ ਜੁੜੇ ਕਈ ਵੱਡੇ ਅਫਸਰ ਅਤੇ ਰਾਜਨੀਤਕ ਹਸਤੀਆਂ ਪਹੁੰਚੀਆਂ। ਖਾਸ ਪੈਨਲ ਵੀ ਆਯੋਜਿਤ ਹੋਇਆ, ਜਿਸ ਵਿਚ ਜਰਨਲਿਸਟ ਬੀਰ ਸੰਘਵੀ, ਸ਼ੇਖਰ ਗੁਪਤਾ ਅਤੇ ਐਕਟਰ ਰਣਦੀਪ ਹੁੱਡਾ ਸ਼ਾਮਲ ਹੋਏ। ਕੈਪਟਨ ਨੇ ਕਿਹਾ ਕਿ ਸਾਰਾਗੜ੍ਹੀ ਦੇ ਯੁੱਧ ਨੂੰ 120 ਸਾਲ ਹੋ ਚੁੱਕੇ ਹਨ, ਅਜਿਹੇ ਵਿਚ ਮੈਂ ਇਸ ‘ਤੇ ਕਿਤਾਬ ਲਿਖਣਾ ਚਾਹੁੰਦਾ ਸੀ।  2015 ਵਿਚ ਇਸ ਕਿਤਾਬ ਨੂੰ ਲਿਖਣ ਵਿਚ ਜੁਟ ਗਿਆ ਸੀ। ਇਸ ਦੌਰਾਨ ਚੋਣਾਂ ਵੀ ਸਨ, ਅਜਿਹੇ ਵਿਚ ਜ਼ਿਆਦਾ ਸਮਾਂ ਇਸੇ ਵਿਚ ਰੁਝਿਆ ਰਿਹਾ।
ਇਸ ਨਾਲ ਕਾਫੀ ਰਿਸਰਚ ਜੁੜੀ ਹੋਈ ਸੀ ਤਾਂ ਕਈ ਹਿਸਟੋਰੀਅਨ ਨਾਲ ਗੱਲਬਾਤ ਹੋਈ।   6 ਘੰਟੇ 45 ਮਿੰਟ ਚੱਲੀ ਉਸ ਲੜਾਈ ਵਿਚ, ਸਾਰੇ ਫੌਜੀਆਂ ਦੀ ਮੌਤ ਹੋ ਚੁੱਕੀ ਸੀ। ਨਾਲ ਹੀ ਸਾਰਿਆਂ ਦੇ ਸਰੀਰ ਜਲਣ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ।  36 ਸਿੱਖ ਰੈਜੀਮੈਂਟ ਦਾ ਰਿਕਾਰਡ ਕਾਫੀ ਬਿਹਤਰ ਸੀ। ਉਸਦੀ ਫੌਜ ਨੇ ਛੇ ਮਹੀਨੇ ਵਿਚ ਹੀ ਤਕਰੀਬਨ 54 ਐਵਾਰਡ ਆਪਣੇ ਨਾਮ ਹਾਸਲ ਕੀਤੇ ਸਨ। ਬ੍ਰਿਟਿਸ਼ ਕਾਲ ਵਿਚ ਉਸ ਦੌਰਾਨ ਆਈਓਐਮ ਐਵਾਰਡ ਦਿੱਤੇ ਜਾਂਦੇ ਸਨ, ਜਿਸਦਾ ਅਰਥ ਦ ਆਰਡਰ ਆਫ ਬ੍ਰਿਟਿਸ਼ ਇੰਡੀਆ ਸੀ।
ਜੋ ਉਦੋਂ ਬ੍ਰਿਟਿਸ਼ ਕਰਦੇ ਸਨ ਤਾਂ ਹੁਣ ਰੂਸ ਕਰਦਾ ਹੈ
ਸ਼ੇਖਰ ਗੁਪਤਾ ਨੇ ਕਿਹਾ ਕਿ ਸਾਰਾਗੜ੍ਹੀ ਦੇ ਯੁੱਧ ਦੇ ਜੋ ਹਾਲਾਤ ਸਨ, ਅੱਜ ਉਹ ਰੂਸ ਵਿਚ ਦੇਖੇ ਜਾ ਸਕਦੇ ਹਨ। ਰੂਸ ਵਿਚ ਪੂਤਿਨ ਜਿਸ ਤਰ੍ਹਾਂ ਨਾਲ ਆਸ-ਪਾਸ ਦੇ ਛੋਟੇ ਦੇਸ਼ਾਂ ‘ਤੇ ਕਬਜ਼ਾ ਕਰਨ ਲਈ ਯੁੱਧ ਦੀ ਸਥਿਤੀ ਬਣਾ ਰਹੇ ਹਨ, ਇਸ ਤਰ੍ਹਾਂ ਦੀ ਸਥਿਤੀ ਹੀ ਪਹਿਲਾਂ ਅੰਗਰੇਜ਼ਾਂ ਦੀ ਸੀ। ਉਹ ਅਫਗਾਨਿਸਤਾਨ ਵਿਚ ਯੁੱਧ ਕਰਦੇ ਅਤੇ ਆਪਣੇ ਅੱਗੇ ਭਾਰਤੀ ਫੌਜੀਆਂ ਨੂੰ ਰੱਖਦੇ ਸਨ। ਅੱਜ ਵੀ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਲੜਾਈ ਜਾਰੀ ਹੈ। ਮੁੱਦਾ ਇਹ ਹੈ ਕਿ ਦੋਵੇਂ ਹੀ ਦੇਸ਼ਾਂ ਕੋਲ ਆਧੁਨਿਕ ਹਥਿਆਰ ਹਨ। ਇਹ ਹਥਿਆਰ ਉਨ੍ਹਾਂ ਨੂੰ ਕੋਈ ਮੁਹੱਈਆ ਕਰਵਾ ਰਿਹਾ ਹੈ?
ਹਵਾਲਦਾਰ ਈਸ਼ਰ ਸਿੰਘ ਦੀ ਯਾਦ ‘ਚ ਮੈਮੋਰੀਅਲ ਬਣਾਵਾਂਗੇ
ਕੈਪਟਨ ਨੇ ਕਿਤਾਬ ਲਾਂਚ ਮੌਕੇ ਕਿਹਾ ਕਿ ਹਵਾਲਦਾਰ ਈਸ਼ਰ ਸਿੰਘ ਦੇ ਨਾਮ ਨਾਲ ਲੁਧਿਆਣਾ ਨੇੜੇ ਸਥਿਤ ਉਸਦੇ ਪਿੰਡ ਵਿਚ ਸਿਰਫ ਇਕ ਬੱਸ ਸਟੈਂਡ ਹੀ ਬਣਿਆ ਹੈ, ਪਰ ਹੁਣ ਅਸੀਂ ਉਥੇ ਮੈਮੋਰੀਅਲ ਵੀ ਬਣਾਵਾਂਗੇ। ਇਸ ਤਰ੍ਹਾਂ ਹੀ ਯੁੱਧ ਵਿਚ ਸ਼ਾਮਲ ਹੋਰ ਹੀਰੋਆਂ ਲਈ ਵੀ ਪੰਜਾਬ ਵਿਚ ਮੈਮੋਰੀਅਲ ਹਾਊਸ ਬਣਾਇਆ ਜਾਵੇਗਾ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …