4.1 C
Toronto
Wednesday, January 14, 2026
spot_img
Homeਪੰਜਾਬਕਰੋਨਾ ਵਿਰੁੱਧ ਜੰਗ ਜਿੱਤਣ ਲਈ ਧਰਤੀ 'ਤੇ ਸਾਫ਼-ਸੁਥਰਾ ਵਾਤਾਵਰਣ ਸਿਰਜਣ ਦੀ ਲੋੜ:...

ਕਰੋਨਾ ਵਿਰੁੱਧ ਜੰਗ ਜਿੱਤਣ ਲਈ ਧਰਤੀ ‘ਤੇ ਸਾਫ਼-ਸੁਥਰਾ ਵਾਤਾਵਰਣ ਸਿਰਜਣ ਦੀ ਲੋੜ: ਸੰਤ ਸੀਚੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼

ਆਲਮੀ ਪੱਧਰ ਦਾ ਵਾਤਾਵਰਣ ਦਿਵਸ ਤਾਂ ਹਰ ਸਾਲ ਮਨਾਇਆ ਜਾਂਦਾ ਹੈ ਪਰ ਸਾਲ 2020 ਵਿੱਚ ਮਨਾਇਆ ਜਾਣ ਵਾਲਾ ਵਿਸ਼ਵ ਵਾਤਾਵਰਣ ਦਿਵਸ ਇਸ ਕਰਕੇ ਮਹਤੱਵਪੂਰਨ ਹੈ ਕਿਉਂਕਿ ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਤਾਕਤਵਰ ਮੁਲਕ ਵੀ ਇਸ ਮਹਾਮਾਰੀ ਅੱਗੇ ਗੋਡੇ ਟੇਕ ਚੁੱਕੇ ਹਨ। ਇਸ ਅਦ੍ਰਿਸ਼ ਵਾਇਰਸ ਅੱਗੇ ਹਰ ਕੋਈ ਬੇਵੱਸ ਨਜ਼ਰ ਆ ਰਿਹਾ ਹੈ।ਮਹਾਂਮਾਰੀ ਦੇ ਇਸ ਦੌਰ ਵਿੱਚ ਜਦੋਂ ਦੁਨੀਆ ਦੇ ਬਹੁਤ ਦੇਸ਼ਾਂ ਨੇ ਲੌਕਡਾਊਨ ਦੀ ਪਾਲਣਾ ਕੀਤੀ ਤਾਂ ਸਾਰੇ ਸੰਸਾਰ ਦਾ ਵਾਤਾਵਰਣ ਇਸ ਕਦਰ ਸ਼ੁੱਧ ਹੋ ਗਿਆ ਸੀ ਜਿਹੜਾ ਕਿ ਕਲਪਨਾ ਤੋਂ ਬਾਹਰ ਲਗ ਰਿਹਾ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਕਰੋਨਾ ਨੂੰ ਹਰਾਉਣ ਲਈ ਧਰਤੀ ‘ਤੇ ਸਾਫ਼ ਸੁਥਰਾ ਵਾਤਾਵਰਣਨ ਸਿਰਜਣ ਦੀ ਲੋੜ ਹੈ।

RELATED ARTICLES
POPULAR POSTS