Breaking News
Home / ਪੰਜਾਬ / ਕੋਈ ਸੁਵਿਧਾ ਨਹੀਂ, ਫਾਜ਼ਿਲਕਾ ‘ਚ 4 ਪਿੰਡਾਂ ਦੇ ਵਿਕਾਊ ਹੋਣ ਦੇ ਪੋਸਟਰ ਲੱਗੇ

ਕੋਈ ਸੁਵਿਧਾ ਨਹੀਂ, ਫਾਜ਼ਿਲਕਾ ‘ਚ 4 ਪਿੰਡਾਂ ਦੇ ਵਿਕਾਊ ਹੋਣ ਦੇ ਪੋਸਟਰ ਲੱਗੇ

Poster 2 copy copyਸੀਮਾ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਗੁੱਸਾ ਭੜਕਿਆ, ਕਿਹਾ : ਬਾਦਲ ਸਰਕਾਰ ਨੇ ਕਦੀ ਸਾਰ ਨਹੀਂ ਲਈ, ਸਮੱਸਿਆਵਾਂ ਦੇਖ ਅਫਸਰ ਵੀ ਆਉਣ ਤੋਂ ਕਤਰਾਉਂਦੇ ਹਨ
ਫਾਜ਼ਿਲਕਾ : ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਨਾਲ ਲੱਗਦੇ ਚਾਰ ਪਿੰਡ ਵਿਕਾਊ ਹਨ। ਲੋਕਾਂ ਨੇ ਪਿੰਡ ਦੇ ਬਾਹਰ ਪੋਸਟਰ ਵੀ ਲਗਾ ਦਿੱਤੇ ਹਨ। ਕੋਈ ਵੀ ਇਨ੍ਹਾਂ ਪਿੰਡਾਂ ਨੂੰ ਖੁੱਲ੍ਹੀ ਬੋਲੀ ਦੇ ਕੇ ਆਪਣੇ ਨਾਮ ਕਰਵਾ ਸਕਦਾ ਹੈ। ਕੇਰਿਆਂ, ਮੁੱਠਿਆਂਵਾਲੀ, ਚਾਨਨਵਾਲਾ, ਚੂੜੀਵਾਲਾ ਚਿਸ਼ਤੀ ਪਿੰਡਾਂ ਦੇ ਘਰ, ਜ਼ਮੀਨ, ਦਰੱਖਤ ਅਤੇ ਜ਼ਮੀਨ ਸਭ ਕੁਝ ਵਿਕਾਊ ਹੈ। ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਪਿੰਡ ਵਿਚ ਕੋਈ ਵੀ ਸੁਵਿਧਾ ਨਹੀਂ ਹੈ। ਪਰੇਸ਼ਾਨ ਲੋਕਾਂ ਨੇ ਇਹੀ ਹੱਲ ਕੱਢਿਆ ਹੈ ਕਿ ਜੋ ਵੀ ਇਨ੍ਹਾਂ ਪਿੰਡਾਂ ਨੂੰ ਖਰੀਦੇਗਾ, ਉਹ ਘੱਟੋ-ਘੱਟ ਸਹੂਲਤਾਂ ਤਾਂ ਦੇਵੇਗਾ। ਹਲਕਾ ਵਿਧਾਇਕ ਸੁਰਜੀਤ ਜਿਆਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਪਿੱਛੇ ਰਾਜਨੀਤਕ ਲੋਕ ਘਟੀਆ ਰਾਜਨੀਤੀ ਕਰ ਰਹੇ ਹਨ।
ਪਿੰਡਾਂ ਦੇ ਨੌਜਵਾਨ ਲੜਕੇ-ਲੜਕੀਆਂ ਨਾਲ ਕੋਈ ਨਹੀਂ ਕਰਵਾਉਂਦਾ ਰਿਸ਼ਤਾ
ਪਿੰਡ ਦੇ ਨੌਜਵਾਨ ਲੜਕੇ-ਲੜਕੀਆਂ ਨਾਲ ਕੋਈ ਰਿਸ਼ਤਾ ਨਹੀਂ ਕਰਵਾਉਂਦਾ। ਕਿਸਾਨਾਂ ਦਾ ਦੋਸ਼ ਹੈ ਕਿ ਜਦ ਉਹ ਸਬੰਧਿਤ ਵਿਭਾਗ ਕੋਲ ਸ਼ਿਕਾਇਤ ਲੈ ਕੇ ਜਾਂਦੇ ਹਨ ਤਾਂ ਉਹਨਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਸੱਤਾਧਾਰੀ ਸਰਕਾਰ ਦੇ ਵਿਅਕਤੀ ਵੱਡੇ-ਵੱਡੇ ਮੋਘੇ ਲਗਾ ਕੇ ਨਹਿਰਾਂ ਤੋਂ ਸਾਰਾ ਪਾਣੀ ਆਪਣੇ ਖੇਤਾਂ ਨੂੰ ਸਪਲਾਈ ਕਰ ਰਹੇ ਹਨ। ਕਿਸਾਨ ਰਵਿੰਦਰ ਕੁਮਾਰ ਨੇ ਦੱਸਿਆ, ਅਧਿਕਾਰੀ ਕਹਿੰਦੇ ਹਨ ਕਿ ਅਕਾਲੀ ਸਰਕਾਰ ਨਾਲ ਸਬੰਧ ਰੱਖਣ ਵਾਲੇ ਨੇਤਾ ਉਹਨਾਂ ਨੂੰ ਮਾਰਨ ਦੀ ਧਮਕੀ ਦਿੰਦੇ ਹਨ।
ਅਕਾਲੀ ਕਹਿੰਦੇ ਹਨ ਪਿੰਡਾਂ ਨੂੰ ਕਾਂਗਰਸੀ, ਕਾਂਗਰਸੀ ਅਕਾਲੀ ਪੱਖ ਦਾ ਦੱਸ ਕੇ ਝਾੜਦੇ ਹਨ ਪੱਲਾ
ਚਾਨਨਵਾਲਾ ਦੇ ਕਿਸਾਨ ਦਵਿੰਦਰ ਸਾਵਨ ਸੁੱਖਾ, ਮਹਾਵੀਰ, ਮੁੱਠਿਆਂਵਾਲੀ ਦੇ ਧਰਮਪਾਲ, ਅਮਰ ਸਿੰਘ, ਰਵਿੰਦਰ ਕੁਮਾਰ, ਰਵਿੰਦਰ ਕਵੀ, ਕੇਰਿਆਂ ਦੇ ਭੰਵਰ ਲਾਲ, ਹੰਸ ਰਾਜ, ਸੁਰਿੰਦਰ ਕੁਮਾਰ, ਰਮਨ ਕੁਮਾਰ, ਪਵਨ ਕੁਮਾਰ, ਚੂੜੀਵਾਲਾ ਚਿਸ਼ਤੀ ਦੇ ਚਮਕੌਰ ਸਿੰਘ, ਭੰਵਰ ਲਾਲ, ਰਵਿੰਦਰ ਸਿੰਘ, ਧਰਮਪਾਲ, ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਕੋਈ ਵੀ ਸਹਿਯੋਗ ਪ੍ਰਾਪਤ ਨਹੀਂ ਹੈ। ਉਹਨਾਂ ਦੇ ਪਿੰਡਾਂ ਦਾ ਜ਼ਮੀਨੀ ਪਾਣੀ ਬੇਕਾਰ ਹੈ। ਨਜ਼ਦੀਕ ਹੀ ਸੇਮਨਾਲਾ ਹੈ, ਜਿਸ ਵਿਚ ਸੀਵਰੇਜ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ। ਸੇਮ ਨਾਲੇ ਨਜ਼ਦੀਕ ਸਾਰੀ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ। ਨਹਿਰ ਦਾ ਪਾਣੀ ਵੀ ਨਹੀਂ ਮਿਲ ਰਿਹਾ ਅਤੇ ਨਾ ਹੀ ਬਿਜਲੀ ਮਿਲ ਰਹੀ ਹੈ। ਖੇਤੀ ਸੁੱਖ ਜਾਂਦੀ ਹੈ।
ਪੂਰਾ ਪਿੰਡ ਕਰਜ਼ਾ ਲੈ ਕੇ ਕੰਮ ਚਲਾ ਰਿਹਾ ਹੈ। ਇਸ ਕਾਰਨ 99 ਫੀਸਦੀ ਲੋਕ ਬੈਂਕ ਦੇ ਕਰਜ਼ਦਾਰ ਹਨ। ਢਾਈ ਮਹੀਨਿਆਂ ਤੋਂ ਨਹਿਰ ਵਿਚ ਪਾਣੀ ਨਹੀਂ ਆਇਆ ਹੈ। ਜਿਸ ਕਾਰਨ ਉਹਨਾਂ ਦੀਆਂ ਫਸਲਾਂ ਸੁੱਕਣ ਲੱਗੀਆਂ ਹਨ। ਪਿੰਡਾਂ ਵਿਚ +2 ਤੱਕ ਦਾ ਸਕੂਲ ਨਹੀਂ ਹੈ ਅਤੇ ਨਾ ਹੀ ਹਸਪਤਾਲ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਕਾਲੀ ਨੇਤਾ ਆਉਂਦੇ ਹਨ ਤਾਂ ਉਹ ਪਿੰਡਾਂ ਨੂੰ ਕਾਂਗਰਸੀ ਅਤੇ ਕਾਂਗਰਸੀ ਆਉਂਦੇ ਹਨ ਤਾਂ ਉਹ ਅਕਾਲੀ ਪੱਖ ਦਾ ਕਹਿ ਕੇ ਆਪਣਾ ਪੱਲਾ ਝਾੜ ਦਿੰਦੇ ਹਨ। ਪ੍ਰਸ਼ਾਸਨਿਕ ਅਧਿਕਾਰੀ ਤਾਂ ਪਰੇਸ਼ਾਨੀਆਂ ਦੀ ਲੰਬੀ ਲਿਸਟ ਦੇਖ ਕੇ ਇੱਥੇ ਆਉਣ ਤੋਂ ਘਬਰਾਉਂਦੇ ਹਨ। ਉਥੇ ਏਡੀਸੀ ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਪਾਣੀ ਨਹਿਰਾਂ ਵਿਚ ਪੂਰਾ ਚੱਲ ਰਿਹਾ ਹੈ। ਕੁਝ ਪਿੰਡਾਂ ਵਿਚ ਟੇਲਾਂ ਦਾ ਪਾਣੀ ਘੱਟ ਹੋਇਆ ਸੀ ਜਿਸ ਨੂੰ ਵੀ ਛੇਤੀ ਪੂਰਾ ਕਰ ਦਿੱਤਾ ਜਾਵੇਗਾ। ਪਿੰਡ ਵਿਕਾਊ ਹੋਣ ਦੇ ਮਾਮਲੇ ‘ਤੇ ਉਹਨਾਂ ਕਿਹਾ ਕਿ ਪੂਰੀ ਜਾਣਕਾਰੀ ਹਾਸਲ ਕਰਨ ਦੇ ਬਾਅਦ ਹੀ ਕੁਝ ਕੀਤਾ ਜਾਵੇਗਾ। ਉਹਨਾਂ ਮੰਨਿਆ ਕਿ ਪਰੇਸ਼ਾਨੀਆਂ ਦੀ ਲਿਸਟ ਕਾਫੀ ਲੰਮੀ ਹੈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …