ਸਿਰਸਾ/ਬਿਊਰੋ ਨਿਊਜ਼
ਸਿਰਸਾ ਦੀ ਮੰਡੀ ਕਾਲਾਵਾਲੀ ਵਿੱਚ ਲੰਘੀ ਦੇਰ ਰਾਤ ਨੂੰ ਸ਼ਹਿਰ ਦੀਆਂ ਕਈ ਧਾਰਮਿਕ ਥਾਂਵਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਾਏ ਗਏ। ਜਿਨ੍ਹਾਂ ਨੂੰ ਵੇਖ ਕੇ ਸ਼ਹਿਰ ਦੇ ਲੋਕ ਹੈਰਾਨ ਹੋ ਗਏ। ਸਵੇਰੇ ਜਦੋਂ ਲੋਕਾਂ ਨੇ ਧਾਰਮਿਕ ਸਥਾਨਾਂ ਬਾਹਰ ਖਾਲਿਸਤਾਨ ਜ਼ਿੰਦਾਬਾਦ ਤੇ 1984 ਦੰਗਿਆਂ ਨੂੰ ਨਾ ਭੁੱਲਣ ਦੇ ਪੰਜਾਬੀ ਭਾਸ਼ਾ ‘ਚ ਲਿਖੇ ਪੋਸਟਰ ਵੇਖੇ ਤਾਂ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਕਾਲਾਵਾਲੀ ਦੇ ਡੀਐਸਪੀ ਨਰਸਿਮ੍ਹਾ ਪੂਰੀ ਟੀਮ ਦੇ ਨਾਲ ਰਾਤ ਨੂੰ ਲਗਾਏ ਗਏ ਇਨ੍ਹਾਂ ਪੋਸਟਰਾਂ ਦੀ ਜਾਂਚ ਵਿੱਚ ਜੁਟ ਗਏ ਹਨ। ਪੁਲਿਸ ਸੀਸੀਟੀਵੀ ਫੁਟੇਜ ਦੀ ਖੋਜ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਗੰਭੀਰਤਾ ਨਾਲ ਕੋਸ਼ਿਸ਼ ਕਰ ਰਹੀ ਹੈ।
Check Also
ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ
ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …