24.4 C
Toronto
Saturday, September 5, 2026
spot_img
Homeਭਾਰਤਮੇਹੁਲ ਚੋਕਸੀ ਡੋਮਿਨਿਕਾ ਤੋਂ ਗਿ੍ਰਫਤਾਰ

ਮੇਹੁਲ ਚੋਕਸੀ ਡੋਮਿਨਿਕਾ ਤੋਂ ਗਿ੍ਰਫਤਾਰ

ਮੇਹੁਲ ਚੋਕਸੀ ਡੋਮਿਨਿਕਾ ਤੋਂ ਗਿ੍ਰਫਤਾਰਐਂਟੀਗੁਆ ਦੇ ਪ੍ਰਧਾਨ ਮੰਤਰੀ ਬੋਲੇ – ਭਾਰਤ ਨੂੰ ਸੌਂਪ ਦਿਆਂਗੇ ਚੋਕਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਤੋਂ ਗਿ੍ਰਫਤਾਰ ਕਰ ਲਿਆ ਗਿਆ। ਐਂਟੀਗੁਆ ਦੇ ਮੀਡੀਆ ਨੇ ਦਾਅਵਾ ਕੀਤਾ ਕਿ 62 ਸਾਲਾ ਚੋਕਸੀ ਡੋਮਿਨਿਕਾ ਤੋਂ ਕਿਊਬਾ ਭੱਜਣ ਦੀ ਫਿਰਾਕ ਵਿਚ ਸੀ ਅਤੇ ਸੀ.ਆਈ.ਡੀ. ਨੇ ਉਸ ਨੂੰ ਦਬੋਚ ਲਿਆ। ਜ਼ਿਕਰਯੋਗ ਹੈ ਕਿ ਚੋਕਸੀ 3 ਦਿਨ ਪਹਿਲਾਂ ਐਂਟੀਗੁਆ ਅਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਇੰਟਰਪੋਲ ਨੇ ਉਸਦੇ ਖਿਲਾਫ ਨੋਟਿਸ ਵੀ ਜਾਰੀ ਕਰ ਦਿੱਤਾ ਸੀ। ਇਸੇ ਦੌਰਾਨ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੇਸਟਨ ਬਰਾਊਨੀ ਨੇ ਕਿਹਾ ਕਿ ਅਸੀਂ ਚੋਕਸੀ ਭਾਰਤ ਨੂੰ ਸੌਂਪ ਦਿਆਂਗੇ। ਉਧਰ ਦੂਜੇ ਪਾਸੇ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਮੈਂ ਚੋਕਸੀ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਚੋਕਸੀ ਦਾ ਪਰਿਵਾਰ ਉਸਦੀ ਜਾਣਕਾਰੀ ਮਿਲਣ ਤੋਂ ਰਾਹਤ ਮਹਿਸੂਸ ਕਰ ਰਿਹਾ ਹੈ। ਪੀਐਨਬੀ ਦੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਆਰੋਪੀ ਚੋਕਸੀ ਜਨਵਰੀ 2018 ਵਿਚ ਭਾਰਤ ’ਚੋਂ ਵਿਦੇਸ਼ ਭੱਜ ਗਿਆ ਸੀ। ਪੀਐਨਬੀ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਚੋਕਸੀ ਦੀ ਭਾਰਤ ਹਵਾਲਗੀ ਦੀ ਮੰਗ ਕਰ ਰਹੀਆਂ ਹਨ। ਧਿਆਨ ਰਹੇ ਕਿ ਘੁਟਾਲੇ ਦਾ ਮੁੱਖ ਆਰੋਪੀ ਚੋਕਸੀ ਦਾ ਭਾਣਜਾ ਨੀਰਵ ਮੋਦੀ ਵੀ ਲੰਡਨ ਦੀ ਜੇਲ੍ਹ ਵਿਚ ਬੰਦ ਹੈ।

RELATED ARTICLES
POPULAR POSTS