14.1 C
Toronto
Wednesday, October 14, 2026
spot_img
Homeਭਾਰਤਭਾਰਤੀ ਫੌਜ ਨੇ ਪਾਕਿ ਸੈਨਾ ਨੂੰ ਦਿੱਤਾ ਮੂੰਹ ਤੋੜ ਜਵਾਬ, 7 ਪਾਕਿ...

ਭਾਰਤੀ ਫੌਜ ਨੇ ਪਾਕਿ ਸੈਨਾ ਨੂੰ ਦਿੱਤਾ ਮੂੰਹ ਤੋੜ ਜਵਾਬ, 7 ਪਾਕਿ ਫੌਜੀ ਮਾਰੇ

ਭਾਰਤੀ ਫੌਜ ਨੇ ਪਾਕਿ ਸੈਨਾ ਨੂੰ ਦਿੱਤਾ ਮੂੰਹ ਤੋੜ ਜਵਾਬ, 7 ਪਾਕਿ ਫੌਜੀ ਮਾਰੇਪਾਕਿ ਦਾ ਕਹਿਣਾ, ਸਾਡੇ ਚਾਰ ਸੈਨਿਕ ਮਾਰੇ ਗਏ
ਰਾਜੌਰੀ/ਬਿਊਰੋ ਨਿਊਜ਼
ਅੱਜ ਸਵੇਰੇ ਦਸ ਵਜੇ ਦੇ ਕਰੀਬ ਪਾਕਿ ਸੈਨਾ ਨੇ ਪੁੰਛ ਦੇ ਮੇਂਡਰ ਸੈਕਟਰ ਵਿਚ ਗੋਲੀਬਾਰੀ ਕੀਤੀ। ਭਾਰਤੀ ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਕੋਟਲੀ ਵਿਚ ਭਾਰਤੀ ਫੌਜ ਨੇ ਵੱਡੀ ਕਾਰਵਾਈ ਕਰਦੇ ਹੋਏ 7 ਪਾਕਿ ਸੈਨਿਕਾਂ ਨੂੰ ਮਾਰ ਮੁਕਾਇਆ ਅਤੇ ਕਈ ਪਾਕਿ ਸੈਨਿਕ ਜ਼ਖ਼ਮੀ ਵੀ ਹੋ ਗਏ। ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਉੜੀ ਸੈਕਟਰ ਵਿਚ ਘੁਸਪੈਠ ਕਰ ਰਹੇ 6 ਅੱਤਵਾਦੀਆਂ ਨੂੰ ਮਾਰਿਆ। ਲੰਘੇ ਸ਼ਨੀਵਾਰ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਭਾਰਤੀ ਜਵਾਨ ਵੀ ਸ਼ਹੀਦ ਹੋ ਗਿਆ ਸੀ, ਜਿਸ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਗਈ ਹੈ। ਉਧਰ ਦੂਜੇ ਪਾਸੇ ਪਾਕਿਸਤਾਨ ਨੇ ਆਪਣੇ 4 ਸੈਨਿਕ ਮਾਰੇ ਜਾਣ ਦੀ ਗੱਲ ਕਬੂਲੀ ਹੈ।

RELATED ARTICLES
POPULAR POSTS