ਫਲਸਤੀਨ, ਯੂਏਈ ਅਤੇ ਓਮਾਨ ਜਾਣਗੇ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਅੱਜ ਉਹ ਫ਼ਲਸਤੀਨ, ਯੂਏਈ ਤੇ ਓਮਾਨ ਦੀ ਫੇਰੀ ‘ਤੇ ਰਵਾਨਾ ਹੋ ਗਏ। ਮੋਦੀ ਦਾ ਕਹਿਣਾ ਹੈ ਕਿ ਭਾਰਤ ਲਈ ਖਾੜੀ ਤੇ ਪੱਛਮੀ ਏਸ਼ੀਆ ਪ੍ਰਮੁੱਖਤਾ ਵਾਲਾ ਖੇਤਰ ਹੈ। ਉਨ੍ਹਾਂ ਦੀ ਇਸ ਫੇਰੀ ਦਾ ਮਕਸਦ ਇਨ੍ਹਾਂ ਖੇਤਰਾਂ ਨਾਲ ਸਬੰਧ ਮਜ਼ਬੂਤ ਕਰਨਾ ਹੈ।
ਨਰਿੰਦਰ ਮੋਦੀ ਦੀ ਫ਼ਲਸਤੀਨ ਦੀ ਇਹ ਪਹਿਲੀ ਫੇਰੀ ਹੈ। ਉਹ 10 ਫਰਵਰੀ ਨੂੰ ਰਾਮੱਲਾ ਪੁੱਜਣਗੇ। ਸਭ ਤੋਂ ਪਹਿਲਾਂ ਉਹ ਯਾਸਿਰ ਅਰਾਫਾਤ ਮਿਊਜ਼ੀਅਮ ਜਾਣਗੇ। ਇਸ ਤੋਂ ਬਾਅਦ ਫ਼ਲਸਤੀਨੀ ਆਗੂਆਂ ਨਾਲ ਮੁਲਾਕਾਤ ਕਰਨਗੇ। ਮੋਦੀ 6ਵੇਂ ਵਰਲਡ ਗਵਰਨਮੈਂਟ ਸਿਖਰ ਸੰਮੇਲਨ ਵਿੱਚ ਹਿੱਸਾ ਵੀ ਲੈਣਗੇ। ਇਹ ਸੰਮੇਲਨ ਦੁਬਈ ਵਿੱਚ ਹੋਣਾ ਹੈ।
Check Also
ਭਾਰਤ ਸਰਕਾਰ ਨੇ ਜਨਗਣਨਾ ਨੋਟੀਫਿਕੇਸ਼ਨ ਕੀਤਾ ਜਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ …