Breaking News
Home / ਪੰਜਾਬ / ਰਾਜਪੁਰਾ ਨੇੜਲੇ ਪਿੰਡ ਪਿੱਪਲ ਮੰਗੋਲੀ ਦੇ ਪਰਮਜੀਤ ਦਾ ਅਮਰੀਕਾ ਵਿਚ ਕਤਲ

ਰਾਜਪੁਰਾ ਨੇੜਲੇ ਪਿੰਡ ਪਿੱਪਲ ਮੰਗੋਲੀ ਦੇ ਪਰਮਜੀਤ ਦਾ ਅਮਰੀਕਾ ਵਿਚ ਕਤਲ

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਰਾਜਪੁਰਾ ਨੇੜਲੇ ਪਿੰਡ ਪਿੱਪਲ ਮੰਗੋਲੀ ਦੇ ਅਮਰੀਕਾ ਰਹਿੰਦੇ ਪਰਮਜੀਤ ਸਿੰਘ ਰਿੰਮੀ ਦਾ ਜੌਰਜੀਆ ਦੇ ਰੋਮ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ 44 ਸਾਲਾ ਹਮਲਾਵਰ ਰਿੰਮੀ ਬਰਨੈਟ ਫੇਰੀ ਰੋਡ ‘ਤੇ ਸਥਿਤ ਹਾਈਟੈੱਕ ਕੁਇੱਕ ਸਟੌਪ ਵਿੱਚ ਖੜ੍ਹਾ ਸੀ। ਇਸ ਤੋਂ ਬਾਅਦ ਉਸੇ ਹਮਲਾਵਰ ਨੇ ਇੱਕ ਹੋਰ ਘਟਨਾ ਨੂੰ ਅੰਜਾਮ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਫੱਟੜ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਹਿਰ ਦੇ ਸ਼ੈਰਿਫ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀ ਨੇ ਪਰਮਜੀਤ ‘ਤੇ ਹਮਲਾ ਕਰਨ ਤੋਂ 10 ਮਿੰਟ ਬਾਅਦ ਹੀ ਐਲਮ ਸਟਰੀਟ ਫੂਡ ਐਂਡ ਬੈਵਰੇਜਿਜ਼ ਨਾਂ ਦੇ ਸਟੋਰ ਨੂੰ ਵੀ ਲੁੱਟਿਆ ਤੇ ਕਲਰਕ ਪਾਰਥੇ ਪਟੇਲ ‘ਤੇ ਗੋਲ਼ੀ ਚਲਾਈ।

Check Also

ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ

ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …