ਮੁੰਬਈ/ਬਿਊਰੋ ਨਿਊਜ਼
ਪਾਕਿਸਤਾਨੀ ਮੂਲ ਦੇ ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਨੇ ਕਿਹਾ ਹੈ ਕਿ ਅਮਰੀਕਾ ਨੇ ਇਕ ਵਾਰ ਉਸ ਦੀ ਪਾਕਿਸਤਾਨ ਯਾਤਰਾ ਲਈ ਪੈਸੇ ਦਿੱਤੇ ਸਨ ਤੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਮੁੰਬਈ ਅੱਤਵਾਦੀ ਹਮਲੇ ਤੋਂ ਦੋ ਸਾਲ ਪਹਿਲਾਂ ਸਾਲ 2006 ਤੱਕ ਲਸ਼ਕਰ-ਏ-ਤੋਇਬਾ ਨੂੰ ਕਰੀਬ 70 ਲੱਖ ਰੁਪਏ ਦਾਨ ਦਿੱਤੇ ਸਨ। 55 ਸਾਲਾ ਹੈਡਲੀ ਨਾਲ ਅਮਰੀਕਾ ਤੋਂ ਵੀਡੀਓ ਲਿੰਕ ਰਾਹੀਂ ਜਿਰ੍ਹਾ ਕੀਤੀ ਗਈ। ਉਸ ਦੀ ਪਾਕਿਸਤਾਨ ਯਾਤਰਾ ਦਾ ਪ੍ਰਬੰਧ ਅਮਰੀਕਾ ਦੀ ਡਰੱਗ ਐਨਫੋਸਮੈਂਟ ਅਥਾਰਟੀ ਨੇ ਕੀਤਾ ਸੀ। ਅਮਰੀਕਾ ਵਿੱਚ 35 ਸਾਲਾ ਦੀ ਸਜ਼ਾ ਕੱਟ ਰਿਹਾ ਇਹ ਅੱਤਵਾਦੀ ਵਾਅਦਾ ਮੁਆਫ਼ ਗਵਾਹ ਬਣ ਚੁੱਕਿਆ ਹੈ। ਉਸ ਨੇ ਇਹ ਦਾਅਵਾ ਗਲਤ ਕਰਾਰ ਦਿੱਤਾ ਕਿ ਉਸ ਨੂੰ ਲਸ਼ਕਰ ਪਾਸੋਂ ਪੈਸਾ ਮਿਲ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੀ ਪਤਨੀ ਸ਼ਾਜ਼ੀਆ ਬਾਰੇ ਸੁਆਲਾਂ ਦਾ ਜੁਆਬ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸ਼ਾਜ਼ੀਆ ਸਾਹਮਣੇ ਲਸ਼ਕਰ ਨਾਲ ਸਬੰਧਾਂ ਦਾ ਖ਼ੁਲਾਸਾ ਕੀਤਾ ਸੀ। ਉਸ ਨੇ ਕਿਹਾ ਕਿ ਸ਼ਾਜ਼ੀਆ ਹਾਲੇ ਵੀ ਕਾਨੂੰਨੀ ਤੌਰ ਉੱਤੇ ਉਸ ਦੀ ਪਤਨੀ ਹੈ। ਉਹ ਕਿੱਥੇ ਇਸ ਬਾਰੇ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ। ਉਸ ਨੇ ਸਪੱਸ਼ਟ ਕੀਤਾ ਕਿ ਸ਼ਾਜ਼ੀਆ ਮੂਲ ਤੌਰ ਉੱਤੇ ਪਾਕਿਸਤਾਨ ਦੀ ਹੈ ਅਤੇ ਉਹ ਕਦੇ ਵੀ ਭਾਰਤ ਨਹੀਂ ਆਈ।
Check Also
ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸੁਣਵਾਈ ਜਾਵੇਗੀ ਸਜ਼ਾ
ਕਤਲ ਦੇ ਮਾਮਲੇ ਵਿਚ ਦੋਸ਼ੀ ਹੈ ਕਾਂਗਰਸੀ ਆਗੂ ਸੱਜਣ ਕੁਮਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ’ਚ …