24.5 C
Toronto
Monday, July 27, 2026
spot_img
HomeਕੈਨੇਡਾFrontਭਾਰਤ ’ਚ ਬੀਤੇ 24 ਘੰਟਿਆਂ ’ਚ ਕਰੋਨਾ ਨਾਲ 4 ਮੌਤਾਂ

ਭਾਰਤ ’ਚ ਬੀਤੇ 24 ਘੰਟਿਆਂ ’ਚ ਕਰੋਨਾ ਨਾਲ 4 ਮੌਤਾਂ


ਦੇਸ਼ ਵਿਚ ਹੁਣ ਤੱਕ 113 ਵਿਅਕਤੀਆਂ ਦੀ ਜਾ ਚੁੱਕੀ ਹੈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਦੇ ਨਵੇਂ ਵੈਰੀਐਂਟ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸਦੇ ਚੱਲਦਿਆਂ ਮਹਾਰਾਸ਼ਟਰ ਵਿਚ 2 ਅਤੇ ਦਿੱਲੀ ਤੇ ਕੇਰਲ ਵਿਚ 1-1 ਕਰੋਨਾ ਪਾਜ਼ੇਟਿਵ ਵਿਅਕਤੀ ਨੇ ਜਾਨ ਗੁਆਈ ਹੈ। ਸਿਹਤ ਵਿਭਾਗ ਦੇ ਮੁਤਾਬਕ ਜਨਵਰੀ 2025 ਤੋਂ ਹੁਣ ਤੱਕ ਕਰੋਨਾ ਨਾਲ 113 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਕੇਰਲਾ ਵਿਚ 36 ਅਤੇ ਮਹਾਰਾਸ਼ਟਰ ਵਿਚ 31 ਹੈ। ਇਸੇ ਤਰ੍ਹਾਂ ਦਿੱਲੀ ਵਿਚ ਵੀ ਕਰੋਨਾ ਨਾਲ 13 ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿਚ ਕਰੋਨਾ ਦੇ 6500 ਦੇ ਕਰੀਬ ਐਕਟਿਵ ਕੇਸ ਹਨ ਅਤੇ ਸਭ ਤੋਂ ਜ਼ਿਆਦਾ 1384 ਮਾਮਲੇ ਕੇਰਲਾ ਵਿਚ ਹਨ। ਪੰਜਾਬ ਵਿਚ ਵੀ ਕਰੋਨਾ ਦੇ 42 ਮਾਮਲੇ ਹਨ ਅਤੇ 50 ਤੋਂ ਜ਼ਿਆਦਾ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।

RELATED ARTICLES
POPULAR POSTS