11.4 C
Toronto
Tuesday, April 28, 2026
spot_img
Homeਭਾਰਤਸ਼ਸ਼ੀ ਕਲਾ ਨੇ ਕੀਤਾ ਆਤਮ ਸਮਰਪਣ

ਸ਼ਸ਼ੀ ਕਲਾ ਨੇ ਕੀਤਾ ਆਤਮ ਸਮਰਪਣ

ਪ੍ਰਾਪਰਟੀ ਕੇਸ ਵਿਚ ਹੋਈ ਹੈ ਚਾਰ ਸਾਲਾਂ ਦੀ ਜੇਲ੍ਹ
ਚੇਨਈ/ਬਿਊਰੋ ਨਿਊਜ਼
ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੀ ਸ਼ਸ਼ੀ ਕਲਾ ਨਟਰਾਜਨ ਨੇ ਬੈਂਗਲੁਰੂ ਦੀ ਸਪੈਸ਼ਲ ਕੋਰਟ (ਜੇਲ੍ਹ) ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੇਹਿਸਾਬ ਪ੍ਰਾਪਰਟੀ ਦੇ ਕੇਸ ਵਿਚ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਆਤਮ ਸਮਰਪਣ ਕਰਨ ਤੋਂ ਪਹਿਲਾਂ ਸ਼ਸ਼ੀ ਕਲਾ ਜੈਲਲਿਤਾ ਦੀ ਸਮਾਧੀ ‘ਤੇ ਵੀ ਗਈ। ਉਥੇ ਉਸ ਨੇ ਕੁਝ ਸਮਾਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ਸ਼ੀ ਕਲਾ ਨੂੰ ਆਤਮ ਸਮਰਪਣ ਕਰਨ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਆਤਮ ਸਮਰਪਣ ਕਰਨ ਲਈ ਦੋ ਹਫਤਿਆਂ ਦਾ ਸਮਾਂ ਮੰਗਿਆ ਸੀ।
ਇਸੇ ਦੌਰਾਨ ਪਾਰਟੀ ਨਾਲ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਸ਼ਸ਼ੀ ਨੇ ਜੈਲਲਿਤਾ ਦੀ ਸਮਾਧੀ ‘ਤੇ ਸਹੁੰ ਖਾਧੀ ਹੈ ਕਿ ਉਹ ਜਲਦੀ ਹੀ ਵਾਪਸ ਆ ਕੇ ਸੁਪਨੇ ਪੂਰੇ ਕਰੇਗੀ। ਜੋ ਵਿਅਕਤੀ ਪਾਰਟੀ ਖਿਲਾਫ ਸਾਜਿਸ਼ਾਂ ਰਚ ਰਹੇ ਹਨ ਉਹਨਾਂ ਨਾਲ ਵੀ ਨਿਪਟਿਆ ਜਾਵੇਗਾ।

RELATED ARTICLES
POPULAR POSTS