ਨਵੀਂ ਦਿੱਲੀ/ਬਿਊਰੋ ਨਿਊਜ਼
ਇਸਰੋ ਤੇਜ਼ੀ ਨਾਲ ਸਪੇਸ ਦੇ ਵੱਧ ਰਹੇ ਬਾਜ਼ਾਰ ਵਿਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਇਸਰੋ ਨੇ ਅੱਜ ਇਕੱਠੇ 104 ਸੈਟੇਲਾਈਟਸ ਨੂੰ ਲਾਂਚ ਕਰਕੇ ਨਵਾਂ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਪੇਸ ਮੁਹਿੰਮ ਵਿਚ ਇਕੱਠੇ ਏਨੇ ਸੈਟੇਲਾਈਟਸ ਲਾਂਚ ਨਹੀਂ ਕੀਤੇ ਗਏ। ਅੱਜ ਸਵੇਰੇ ਲਗਭਗ 9:28 ‘ਤੇ ਇਨ੍ਹਾਂ ਸਾਰੇ ਉਪਗ੍ਰਹਿਾਂ ਨੂੰ ਲੈ ਕੇ ਪੀ.ਐਸ.ਐਲ.ਵੀ. 37 ਨੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਸੈਂਟਰ ਤੋਂ ਉਡਾਣ ਭਰੀ। 17 ਮਿੰਟ ਬਾਅਦ ਰਿਮੋਟ-ਸੇਂਸਿੰਗ ਕਾਰਟੋਸੇਟ ਨੂੰ ਲੈ ਕੇ ਪੁਲਾੜ ਵਿਚ ਸਥਾਪਿਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਰੂਸ ਨੇ 2014 ਵਿਚ ਇਕ ਅਭਿਆਨ ਤਹਿਤ 37 ਉਪਗ੍ਰਹਿ ਭੇਜੇ ਸਨ ਪਰ ਭਾਰਤ ਨੇ ਅੱਜ ਇਹ ਰਿਕਾਰਡ ਤੋੜ ਦਿੱਤਾ ਹੈ।
Check Also
ਜਸਟਿਸ ਬੀ.ਆਰ. ਗਵੱਈ ਭਾਰਤ ਦੇ 52ਵੇਂ ਚੀਫ ਜਸਟਿਸ ਹੋਣਗੇ
14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮਾਨਯੋਗ ਚੀਫ …