12.6 C
Toronto
Sunday, October 11, 2026
spot_img
Homeਭਾਰਤਫੇਸਬੁੱਕ 'ਤੇ ਭਾਜਪਾ ਦਾ ਸਮਰਥਨ ਕਰਨ ਦਾ ਇਲਜ਼ਾਮ

ਫੇਸਬੁੱਕ ‘ਤੇ ਭਾਜਪਾ ਦਾ ਸਮਰਥਨ ਕਰਨ ਦਾ ਇਲਜ਼ਾਮ

ਫੇਸਬੁੱਕ ‘ਤੇ ਭਾਜਪਾ ਦਾ ਸਮਰਥਨ ਕਰਨ ਦਾ ਇਲਜ਼ਾਮਨਫ਼ਰਤੀ ਭਾਸ਼ਣ ਅਤੇ ਹਿੰਸਾ ਫੈਲਾਉਣ ਵਾਲੀ ਸਮੱਗਰੀ ‘ਤੇ ਲਗਾਉਂਦੇ ਹਾਂ ਰੋਕ : ਫੇਸਬੁੱਕ
ਨਵੀਂ ਦਿੱਲੀ : ਕੇਂਦਰ ਵਿੱਚ ਕਾਬਜ਼ ਭਾਜਪਾ ਸਰਕਾਰ ਦਾ ਸਮਰਥਨ ਕਰਨ ਦੇ ਦੋਸ਼ਾਂ ਵਿਚਾਲੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਦਲੀਲ ਦਿੱਤੀ ਕਿ ਉਸ ਦੇ ਪਲੇਟਫਾਰਮ ‘ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਅਤੇ ਹਿੰਸਾ ਫੈਲਾਉਣ ਵਾਲੀ ਸਮੱਗਰੀ ‘ਤੇ ਰੋਕ ਲਗਾਈ ਜਾਂਦੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਹ ਨੀਤੀਆਂ ਵਿਸ਼ਵ ਪੱਧਰ ‘ਤੇ ਲਾਗੂ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਿਚ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕਿਸ ਰਾਜਨੀਤਿਕ ਪਾਰਟੀ ਨਾਲ ਸਬੰਧਤ ਮਾਮਲਾ ਹੈ। ਹਾਲਾਂਕਿ, ਸੋਸ਼ਲ ਮੀਡੀਆ ਵਿਚ ਮੋਹਰੀ ਕੰਪਨੀ ਫੇਸਬੁੱਕ ਭਾਰਤ ਨੂੰ ਆਪਣੀ ਸਭ ਤੋਂ ਵੱਡੀ ਮਾਰਕੀਟ ਮੰਨਦੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਹੁਣੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ, ”ਅਸੀਂ ਨਫ਼ਰਤੀ ਭਾਸ਼ਣ ਅਤੇ ਹਿੰਸਾ ਭੜਕਾਉਣ ਵਾਲੀ ਸਮੱਗਰੀ ‘ਤੇ ਰੋਕ ਲਾਉਂਦੇ ਹਾਂ ਅਤੇ ਅਸੀਂ ਦੁਨੀਆ ਭਰ ਵਿੱਚ ਇਹ ਨੀਤੀਆਂ ਲਾਗੂ ਕਰਦੇ ਹਾਂ, ਬਿਨਾ ਕਿਸੇ ਸਿਆਸੀ ਸ਼ਖ਼ਸੀਅਤ ਜਾਂ ਪਾਰਟੀ ਦਾ ਖ਼ਿਆਲ ਰੱਖੇ। ਹਾਲਾਂਕਿ, ਅਸੀਂ ਜਾਣਦੇ ਹਾਂ ਕਿ ਅਜੇ ਕਾਫੀ ਕੁਝ ਹੋਰ ਕਰਨ ਦੀ ਲੋੜ ਹੈ। ਅਸੀਂ ਇਹ ਨੀਤੀਆਂ ਲਾਗੂ ਕਰਨ ਵਿੱਚ ਤਰੱਕੀ ਕਰ ਰਹੇ ਹਾਂ ਅਤੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਰੋਕਣ ਲਈ ਲਗਾਤਾਰ ਆਪਣੀਆਂ ਪ੍ਰਕਿਰਿਆਵਾਂ ਦਾ ਆਡਿਟ ਕਰਦੇ ਹਾਂ।” ਜ਼ਿਕਰਯੋਗ ਹੈ ਕਿ ਫੇਸਬੁੱਕ ਦੇ ਪੱਖਪਾਤੀ ਹੋਣ ਸਬੰਧੀ ਕੇਂਦਰ ਵਿਚ ਕਾਬਜ਼ ਧਿਰ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਬਹਿਸ ਚੱਲ ਰਹੀ ਹੈ, ਜਿਸ ਦੇ ਮੱਦੇਨਜ਼ਰ ਫੇਸਬੁੱਕ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ। ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਫੇਸਬੁੱਕ ਵੱਲੋਂ ਰਾਸ਼ਟਰਵਾਦੀ ਆਵਾਜ਼ਾਂ ਨੂੰ ਸੈਂਸਰ ਕੀਤਾ ਜਾ ਰਿਹਾ ਹੈ, ਜਦੋਂਕਿ ਕਾਂਗਰਸ ਨੇ ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਫੇਸਬੁੱਕ ਦੀ ਸਮੱਗਰੀ ਨਾਲ ਸਬੰਧਤ ਨੀਤੀਆਂ ਕਾਬਜ਼ ਧਿਰ ਭਾਜਪਾ ਦਾ ਪੱਖ ਲੈਣ ਵਾਲੀਆਂ ਹਨ।

RELATED ARTICLES

POPULAR POSTS