ਲੰਡਨ ਤੋਂ ਦਿੱਲੀ ਆਉਣ ‘ਤੇ ਲੱਗੇਗਾ 50 ਹਜ਼ਾਰ ਰੁਪਏઠਕਿਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਵਤਨ ਲਿਆਉਣ ਦੀ ਮੁਹਿੰਮ 7 ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਭਾਰਤ ਪਰਤਣ ਲਈ ਖੁਦ ਕਿਰਾਇਆ ਦੇਣਾ ਪਵੇਗਾ। ਇਸ ਲਈ ਕਿਰਾਇਆ ਵੀ ਨਿਰਧਾਰਤ ਕੀਤਾ ਗਿਆ ਹੈ। ਲੰਡਨ ਤੋਂ ਦਿੱਲੀ ਦਰਮਿਆਨ ਪ੍ਰਤੀ ਵਿਅਕਤੀ ਕਿਰਾਇਆ 50 ਹਜ਼ਾਰ ਰੁਪਏ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ ਜਦਕਿ ਢਾਕਾ ਤੋਂ ਦਿੱਲੀ ਦਾ ਕਿਰਾਇਆ 12 ਹਜ਼ਾਰ ਰੁਪਏ ਹੋਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਤਨ ਲਿਆਉਣ ਲਈ 7 ਮਈ ਤੋਂ 13 ਮਈ ਤੱਕ 64 ਜਹਾਜ਼ ਕੰਮ ਕਰਨਗੇ। ਪੁਰੀ ਨੇ ਕਿਹਾ ਕਿ ਲੋਕਾਂ ਨੂੰ ਕਿਰਾਇਆ ਖੁਦ ਦੇਣਾ ਪਵੇਗਾ। ਸਾਰੇ ਯਾਤਰੀਆਂ ਦੀ ਸਕ੍ਰੀਨਿੰਗ ਅਤੇ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ। ਜਹਾਜ਼ ਵਿੱਚ ਹਰ ਤਰ੍ਹਾਂ ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।