-14.4 C
Toronto
Saturday, January 31, 2026
spot_img
HomeਕੈਨੇਡਾFrontਕੌਮੀ ਗਰੀਨ ਟਿ੍ਰਬਿਊਨਲ ਵੱਲੋਂ ਬੀ.ਬੀ.ਐੱਮ.ਬੀ. ਨੂੰ ਨੋਟਿਸ

ਕੌਮੀ ਗਰੀਨ ਟਿ੍ਰਬਿਊਨਲ ਵੱਲੋਂ ਬੀ.ਬੀ.ਐੱਮ.ਬੀ. ਨੂੰ ਨੋਟਿਸ


ਪੰਜਾਬ ’ਚ ਆਏ ਹੜ੍ਹਾਂ ਦੇ ਮਾਮਲੇ ’ਚ ਪਟੀਸ਼ਨ ਹੋਈ ਹੈ ਦਾਇਰ
ਚੰਡੀਗੜ੍ਹ/ਬਿਊਰੋ ਨਿਊਜ਼
ਕੌਮੀ ਗਰੀਨ ਟਿ੍ਰਬਿਊਨਲ ਨੇ ਪੰਜਾਬ ’ਚ ਅਗਸਤ ਮਹੀਨੇ ਦੌਰਾਨ ਆਏ ਭਿਆਨਕ ਹੜ੍ਹਾਂ ਦੇ ਸੰਦਰਭ ’ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਕੌਮੀ ਗਰੀਨ ਟਿ੍ਰਬਿਊਨਲ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਸਰਕਾਰਾਂ ਦਾ ਪੱਖ ਤੇ ਭੂਮਿਕਾ ਨੂੰ ਜਾਣਿਆ ਜਾ ਸਕੇ। ਪਬਲਿਕ ਐਕਸ਼ਨ ਕਮੇਟੀ ਨੇ ਸਤੰਬਰ ਮਹੀਨੇ ਕੌਮੀ ਗਰੀਨ ਟਿ੍ਰਬਿਊਨਲ ’ਚ ਪਟੀਸ਼ਨ ਦਾਇਰ ਕੀਤੀ ਸੀ। ਇਹ ਮਾਮਲਾ ਪੰਜਾਬ ’ਚ ਹੜ੍ਹਾਂ ਦੌਰਾਨ ਡੈਮਾਂ ਦੇ ਸੰਚਾਲਣ ਅਤੇ ਡੈਮਾਂ ’ਚ ਪਾਣੀ ਦੀ ਆਮਦ ਤੇ ਨਿਕਾਸ ਦੇ ਅੰਕੜੇ ਗੁਪਤ ਰੱਖੇ ਜਾਣ ਅਤੇ ਡੈਮਾਂ ਦੀ ਸੁਰੱਖਿਆ ਨਾਲ ਸਬੰਧਿਤ ਸੀ। ਹੜ੍ਹਾਂ ਦੌਰਾਨ ਡੈਮਾਂ ਦੇ ਸੰਚਾਲਣ ’ਚ ਹੋਣ ਵਾਲੀ ਕੁਤਾਹੀ ਉਜਾਗਰ ਕਰਨ ਲਈ ਇਹ ਪਟੀਸ਼ਨ ਦਾਇਰ ਹੋਈ ਸੀ ਅਤੇ ਡੈਮਾਂ ਨਾਲ ਜੁੜੇ ਤਕਨੀਕੀ ਮੁੱਦਿਆਂ ਦੇ ਆਡਿਟ ਦੀ ਮੰਗ ਵੀ ਉਠਾਈ ਗਈ ਹੈ। ਪਬਲਿਕ ਐਕਸ਼ਨ ਕਮੇਟੀ ਵਲੋਂ ਦੱਸਿਆ ਗਿਆ ਕਿ ਕੌਮੀ ਟਿ੍ਰਬਿਊਨਲ ਨੇ ਕੇਂਦਰ ਤੇ ਸੂਬਾਈ ਸਰਕਾਰ ਤੋਂ ਇਲਾਵਾ ਬੀਬੀਐੱਮਬੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਦੱਸਿਆ ਗਿਆ ਕਿ ਇਹ ਮਾਮਲਾ ਜਨਤਕ ਸੁਰੱਖਿਆ ਅਤੇ ਪਾਰਦਰਸ਼ਤਾ ਨਾਲ ਸਬੰਧਤ ਹੈ।

RELATED ARTICLES
POPULAR POSTS