ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਚ ਰਾਜਨੀਤਕ ਰਿਸ਼ਤਿਆਂ ਵਿਚਲੀ ਕੜਵਾਹਟ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਹੁਣ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਸ ਦੇ ਸਟਾਇਲ ਵਿੱਚ ਹੀ ਜਵਾਬ ਦੇਣ ਦਾ ਗੁਰ ਸਿੱਖ ਲਿਆ ਹੈ।
ਕੇਜਰੀਵਾਲ ਵੀ ਹੁਣ ਮੋਦੀ ਦੀ ਤਰਜ਼ ‘ਤੇ ਜਨਤਾ ਨਾਲ ਗੱਲ ਕਰਨਗੇ। ਪ੍ਰਧਾਨ ਮੰਤਰੀ ਦੀ ਮਨ ਦੀ ਬਾਤ ਪ੍ਰੋਗਰਾਮ ਨਾਲੋਂ ਕੇਜਰੀਵਾਲ ਦਾ ਪ੍ਰੋਗਰਾਮ ਇਸ ਲਈ ਵੱਖਰਾ ਹੋਵੇਗਾ, ਕਿਉਂਕਿ ਇਸ ਵਿੱਚ ਜਨਤਾ ਕੇਜਰੀਵਾਲ ਨੂੰ ਸਵਾਲ ਵੀ ਕਰੇਗੀ। ਇਹ ਇੱਕ ਤਰਫਾ ਸੰਵਾਦ ਨਹੀਂ ਹੋਵੇਗਾ। ਇਸ ਦਾ ਨਾਮ ‘ਟਾਕ ਟੂ ਏ.ਕੇ’ ਰੱਖਿਆ ਗਿਆ ਹੈ। ਕੇਜਰੀਵਾਲ 17 ਜੁਲਾਈ ਨੂੰ ਸਵੇਰੇ 11 ਵਜੇ ਇਸ ਕੰਪੇਨ ਨੂੰ ਲਾਂਚ ਕਰਨਗੇ ਤੇ ਲੋਕਾਂ ਨਾਲ ਗੱਲ ਕਰਨਗੇ। ਉਹ ਆਪਣੀ ਸਰਕਾਰ ਦੇ ਕੰਮਕਾਜ, ਯੋਜਨਾਵਾਂ ਦੀ ਜਾਣਕਾਰੀ ਲੋਕਾਂ ਨੂੰ ਦੇਣਗੇ ਤੇ ਲੋਕਾਂ ਤੋਂ ਸਲਾਹ ਲੈਣਗੇ। ਇਸ ਤੋਂ ਬਾਅਦ ਲੋਕ ਕੇਜਰੀਵਾਲ ਨੂੰ ਸਵਾਲ ਵੀ ਪੁੱਛ ਸਕਣਗੇ ਤੇ ਕੇਜਰੀਵਾਲ ਨੂੰ ਆਪਣੀ ਸਮੱਸਿਆਵਾਂ ਵੀ ਦੱਸ ਸਕਣਗੇ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …