8.2 C
Toronto
Friday, October 24, 2025
spot_img
Homeਫ਼ਿਲਮੀ ਦੁਨੀਆਲੰਬੇ ਸਮੇਂ ਤੋਂ ਬਾਅਦ ਮੁੜ ਵਾਪਸੀ ਕਰੇਗੀ 'ਦਯਾਬੇਨ' ਤਾਰਕ ਮਹਿਤਾ ਕਾ...

ਲੰਬੇ ਸਮੇਂ ਤੋਂ ਬਾਅਦ ਮੁੜ ਵਾਪਸੀ ਕਰੇਗੀ ‘ਦਯਾਬੇਨ’ ਤਾਰਕ ਮਹਿਤਾ ਕਾ ਉਲਟਾ ਚਸ਼ਮਾ TMKOC ਸ਼ੋਅ ਵਿਚ

ਲੰਬੇ ਸਮੇਂ ਤੋਂ ਬਾਅਦ ਮੁੜ ਵਾਪਸੀ ਕਰੇਗੀ ‘ ਦਯਾਬੇਨ ‘ ਤਾਰਕ ਮਹਿਤਾ ਕਾ ਉਲਟਾ ਚਸ਼ਮਾ TMKOC ਸ਼ੋਅ ਵਿਚ
ਨਵਰਾਤਰੀ ਜਾਂ ਦੀਵਾਲੀ ਤੇ ਆ ਸਕਦੀ ਹੈ ਦਯਾਬੇਨ ਵਾਪਸ
ਚੰਡੀਗੜ੍ਹ / ਪ੍ਰਿੰਸ ਗਰਗ

 

ਤਕਰੀਬਨ 2017 ਦੇ ਵਿੱਚ ਦਯਾਬੇਨ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਤੋਂ ਬ੍ਰੇਕ ਲਿਆ ਸੀ ਅਤੇ ਉਹ ਉਸਤੋਂ ਬਾਅਦ ਸ਼ੋਅ ਵਿੱਚ ਕਦੇ ਦਿਖਾਈ ਨਹੀਂ ਦਿਤੀ | ਸ਼ੋਅ ਦੇਖਣ ਦੌਰਾਨ ਇਹ ਸੁਨਣ ਨੂੰ ਮਿਲਦਾ ਸੀ ਕੇ ਦਯਾਬੇਨ ਆਪਣੇ ਭਰਾ ਸੁੰਦਰ ਕੋਈ ਗਈ ਹੋਈ ਹੈ ਅਤੇ ਵਾਪਸ ਨਹੀਂ ਆਈ | ਲੇਕਿਨ ਬੀਤੇ ਦਿਨੀ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਜਲਦ ਹੀ ਸ਼ੋਅ ਵਿੱਚ ਦੇਖਣ ਨੂੰ ਮਿਲੇਗੀ ਦਯਾਬੇਨ …

ਤਾਰਕ ਮਹਿਤਾ ਕਾ ਉਲਟਾ ਚਸ਼ਮਾਂ ਵਿਸ਼ਵ ਪ੍ਰਸਿੱਧ ਸ਼ੋਅ ਜਿਸਨੂੰ ਹਰ ਕੋਈ ਦੇਖਣਾ ਪਸੰਦ ਕਰਦਾ ਹੈ ਇਸੇ ਸ਼ੋਅ ਦੀ ਮਸ਼ਹੂਰ ਅਦਾਕਾਰ ਦਯਾਬੇਨ ਉਰਫ ਦਿਸ਼ਾ ਵਕਾਨੀ ਜਿਸਦੇ ਅੰਦਾਜ ਨੂੰ ਹਰ ਕੋਈ ਵਿਅਕਤੀ ਪਸੰਦ ਕਰਦਾ ਹੈ ਭਾਵੇ ਉਹ ਬੱਚਾ ਹੋਵੇ ਜਾ ਬੁੱਢਾ ਹਰ ਕੋਈ ਇਸਦੀ ਕਲਾ ਦਾ ਦੀਵਾਨਾ ਹੈ ਅਗਰ ਗੱਲ ਕਰ ਲਈਏ ਦਯਾਬੇਨ ਦੀ ਕਲਾ ਬਾਰੇ ਤਾ ਹਰ ਕੋਈ ਓਹਨਾ ਦੇ ਇਸ ਬੋਲਣ ਦੇ ਅੰਦਾਜ ਤੋਂ ਬੇਹੱਦ ਖੁਸ਼ ਹੁੰਦਾ ਹੈ ਅਤੇ ਆਪਣਾ ਮਨੋਰੰਜਨ ਦੇ ਸਾਧਣ ਦਾ ਸਬ ਤੋਂ ਵਧੀਆ ਢੰਗ ਮੰਨਦਾ ਹੈ |

ਦਯਾਬੇਨ ਤੋਂ ਲੈਕੇ ਸਰੋਤਿਆਂ ਦੀ ਨਾਰਾਜਗੀ
ਜਿਸ ਦਿਨ ਤੋਂ ਦਯਾਬੇਨ ਸ਼ੋਅ ਵਿੱਚੋ ਨਜਰ ਆਉਣਾ ਬੰਦ ਹੋਈ ਹੈ ਉਸੇ ਦਿਨ ਤੋਂ ਕੋਈ ਨਾ ਕੋਈ ਓਹਨਾ ਦਾ ਫੈਨ ਨਾਰਾਜ ਹੀ ਨਜਰ ਆਇਆ ਹੈ ਕਾਫੀ ਬਾਰ ਸਰੋਤੇ ਕਹਿ ਚੁੱਕੇ ਹਨ ਕੇ ਓਹਨਾ ਦੀ ਵਾਪਿਸੀ ਹੋਵੇ , ਅਤੇ ਕਈ ਸਵਾਲ ਵੀ ਉਠਦੇ ਰਹੇ ਹਨ ਕੇ ਆਖਿਰ ਐਸਾ ਕੀ ਹੋਇਆ ਜੋ ਦਯਾਬੇਨ ਨੇ ਸ਼ੋਅ ਛੱਡ ਦਿੱਤਾ ਅਤੇ ਹੋਰ ਵੀ ਇਸੇ ਤਰ੍ਹਾਂ ਦੇ ਸਵਾਲ ਸਾਹਮਣੇ ਆਉਂਦੇ ਰਹੇ ਹਨ ਕਿਉਂ ਕਿ ਇਸ ਸ਼ੋਅ ਵਿੱਚੋ ਹੋਰ ਵੀ ਕਾਫੀ ਕਲਾਕਾਰ ਬਦਲ ਚੁੱਕੇ ਹਨ |

ਵਾਪਿਸੀ ਦੀ ਖ਼ਬਰ ਦਾ ਪਤਾ ਕਿਵੇਂ ਲਗਾ
ਦਰਅਸਲ ਗੱਲ ਇਹ ਹੈ ਕਿ ਜਦੋ ਵੀ ਅਸੀਂ ਸ਼ੋਅ ਦੇਖਦੇ ਹਾਂ ਤਾ ਸਾਨੂੰ ਹਮੇਸ਼ਾ ਏਹੀ ਸੁਨਣ ਅਤੇ ਦੇਖਣ ਨੂੰ ਮਿਲਦਾ ਹੈ ਕਿ ਦਯਾਬੇਨ ਆਪਣੇ ਭਰਾ ਸੁੰਦਰ ਦੇ ਘਰ ਗਈ ਹੋਈ ਹੈ ਅਤੇ ਹਮੇਸ਼ਾ ਫੋਨ ਤੇ ਹੀ ਗੱਲ ਕਰਦੀ ਨਜ਼ਰ ਆਉਂਦੀ ਹੈ ਲੇਕਿਨ ਕਦੇ ਵੀ ਉਸਦਾ ਚੇਹਰਾ ਸਾਹਮਣੇ ਨਹੀਂ ਆਇਆ ਅਤੇ ਉਥੇ ਹੀ ਹੁਣ ਜਦੋ ਦੁਬਾਰਾ ਫੋਨ ਤੇ ਗੱਲ ਅਤੇ ਸੁੰਦਰ ਤੋਂ ਆਉਣ ਦਾ ਪੁੱਛਿਆ ਤਾ ਉਸਨੇ ਆਖਿਆ ਕਿ ਦਯਾ ਨਵਰਾਤਰੀ ਜਾ ਦੀਵਾਲੀ ਦੇ ਨਜਦੀਕ ਮੁੰਬਈ ਵਾਪਿਸ ਆਵੇਗੀ ਅਤੇ ਇਹ ਖ਼ਬਰ ਸੁਨਣ ਦੇ ਨਾਲ ਹੀ ਫੈਨਸ ਦੇ ਦਿਲ ਦੇ ਵਿੱਚ ਉਮੰਗ ਜਾਗ ਉੱਠੀ |

ਦਯਾਬੇਨ ਉਰਫ ਦਿਸ਼ਾ ਵਕਾਨੀ ਬਾਰੇ ਜਾਣਕਾਰੀ
ਦਿਸ਼ਾ ਵਕਾਨੀ ਜਨਮ (17 ਅਗਸਤ 1978 ) ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਗੁਜਰਾਤੀ ਜੈਨ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਅਹਿਮਦਾਬਾਦ ਦੇ ਗੁਜਰਾਤ ਕਾਲਜ ਤੋਂ ਡਰਾਮੇਟਿਕਸ ਵਿੱਚ ਗ੍ਰੈਜੂਏਸ਼ਨ ਕੀਤੀ। ਉਹ ਇੱਕ ਭਾਰਤੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰਾ ਹੈ।

ਉਸ ਨੇ ਗੁਜਰਾਤੀ ਥੀਏਟਰ ਵਿੱਚ ਸਟੇਜ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਮਲ ਪਟੇਲ ਬਨਾਮ ਧਮਾਲ ਪਟੇਲ ਅਤੇ ਲਾਲੀ ਲੀਲਾ ਵਜੋਂ ਕੀਤੀ

ਉਸ ਦਾ ਵਿਆਹ ਮੁੰਬਈ ਸਥਿਤ ਚਾਰਟਰਡ ਅਕਾਊਂਟੈਂਟ ਮਯੂਰ ਪਦਿਆ ਨਾਲ 24 ਨਵੰਬਰ 2015 ਨੂੰ ਹੋਇਆ ਸੀ।27 ਨਵੰਬਰ 2017 ਨੂੰ, ਸਟੂਟੀ ਪਦਿਆ ਨਾਮ ਦੀ ਇੱਕ ਲੜਕੀ ਉਨ੍ਹਾਂ ਦੇ ਘਰ ਪੈਦਾ ਹੋਈ। ਉਸ ਦਾ ਭਰਾ ਮਯੂਰ ਵਕਾਨੀ ਵੀ “ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਵਿੱਚ ਉਸ ਦਾ ਸਕ੍ਰੀਨ ਭਰਾ ਸੁੰਦਰਲਾਲ ਦਾ ਕਿਰਦਾਰ ਨਿਭਾ ਰਿਹਾ ਹੈ।

ਹੋਰ ਵੀ ਅਪਡੇਟ ਜਾਨਣ ਦੇ ਲਈ ਬਣੇ ਰਹੋ ਪ੍ਰਵਾਸੀ TV ਦੇ ਨਾਲ
ਧੰਨਵਾਦ |

 

RELATED ARTICLES
POPULAR POSTS