Breaking News
Home / ਫ਼ਿਲਮੀ ਦੁਨੀਆ / ‘ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ’ ਫਿਲਮ ‘ਤੇ ਸਿੰਘ ਸਾਹਿਬ ਦਾ ਸਟੈਂਡ

‘ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ’ ਫਿਲਮ ‘ਤੇ ਸਿੰਘ ਸਾਹਿਬ ਦਾ ਸਟੈਂਡ

4ਕਿਹਾ, ਸਿੱਖ ਧਰਮ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ
ਅੰਮ੍ਰਿਤਸਰ/ਬਿਊਰੋ ਨਿਊਜ਼
“ਸਿੱਖ ਧਰਮ ਜਾਂ ਇਤਿਹਾਸ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ।” ਪੰਜਾਬੀ ਫਿਲਮ ‘ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ’ ਬਾਰੇ ਵਿਵਾਦ ਖੜ੍ਹਾ ਹੋਣ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਹਦਾਇਤ ਦਿੱਤੀ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸੈਂਸਰ ਬੋਰਡ ਵਿੱਚ ਘੱਟੋ-ਘੱਟ ਦੋ ਸਿੱਖ ਵਿਦਵਾਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਸਿੱਖਾਂ ਦੇ ਮਨਾਂ ਨੂੰ ਠੇਸ ਪੁਚਾਉਣ ਵਾਲੀਆਂ ਫਿਲਮਾਂ ਨੂੰ ਇਜਾਜ਼ਤ ਨਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਕਈ ਵਾਰ ਹੋ ਚੁੱਕਾ ਹੈ ਕਿ ਫਿਲਮਾਂ ਦੇ ਬਣ ਜਾਣ ਮਗਰੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ‘ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ’ ਵਿੱਚ ਹਰਿਮੰਦਰ ਸਾਹਿਬ ਪਰਿਕਰਮਾ ਵਿੱਚ ਦਿਖਾਏ ਗਏ ਹਿੰਸਕ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …