Breaking News
Home / ਭਾਰਤ / ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 37 ਲੱਖ ਤੋਂ ਟੱਪੀ

ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 37 ਲੱਖ ਤੋਂ ਟੱਪੀ

Image Courtesy :jagbani(punjabkesar)

ਡਬਲਿਊ ਐਚ ਓ ਨੇ ਕਿਹਾ – ਜਲਦਬਾਜ਼ੀ ਵਿੱਚ ਦਿੱਤੀ ਜਾ ਰਹੀ ਖੁੱਲ੍ਹ ਤਬਾਹੀ ਵੱਲ ਲੈ ਜਾਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 37 ਲੱਖ ਤੋਂ ਟੱਪ ਚੁੱਕੀ ਹੈ ਅਤੇ ਲੰਘੇ 24 ਘੰਟਿਆਂ ਦੌਰਾਨ ਵੀ 70 ਹਜ਼ਾਰ ਦੇ ਕਰੀਬ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਵਿਚ ਸਾਢੇ 28 ਲੱਖ ਦੇ ਕਰੀਬ ਕਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਹਨ ਅਤੇ 66 ਹਜ਼ਾਰ ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਹਨ। ਉਧਰ ਦੂਜੇ ਪਾਸੇ ਸੰਸਾਰ ਭਰ ਵਿਚ ਵੀ ਕਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 57 ਲੱਖ ਨੂੰ ਟੱਪ ਚੁੱਕਾ ਹੈ ਅਤੇ 1 ਕਰੋੜ 80 ਲੱਖ ਦੇ ਕਰੀਬ ਕਰੋਨਾ ਪੀੜਤ ਤੰਦਰੁਸਤ ਵੀ ਹੋ ਚੁੱਕੇ ਹਨ। ਧਿਆਨ ਰਹੇ ਕਿ ਦੁਨੀਆ ਭਰ ਵਿਚ ਕਰੋਨਾ ਕਰਕੇ 8 ਲੱਖ 55 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾ ਵਾਇਰਸ ਦੌਰਾਨ ਹਰ ਪਾਸੇ ਜਲਦਬਾਜ਼ੀ ਵਿੱਚ ਦਿੱਤੀ ਜਾ ਰਹੀ ਖੁੱਲ੍ਹ “ਤਬਾਹੀ” ਕਰਨ ਵਾਲੇ ਕਦਮ ਹਨ। ਡਬਲਿਊ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਦੇਸ਼ ਖੁੱਲ੍ਹਾਂ ਦੇਣ ਲਈ ਗੰਭੀਰ ਹਨ, ਉਨ੍ਹਾਂ ਨੂੰ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਉਸ ਤੋਂ ਵੱਧ ਗੰਭੀਰ ਹੋਣਾ ਚਾਹੀਦਾ ਹੈ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …