ਅਜੀਤ ਡੋਭਾਲ ਨੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਦੀ ਫੌਜ ਵਲੋਂ ਕੀਤੀ ਘੁਸਪੈਠ ਤੋਂ ਦੋ ਦਿਨ ਬਾਅਦ ਫੌਜ ਨੇ ਲੱਦਾਖ ਸਰਹੱਦ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਦੱਖਣੀ ਪੈਂਗੌਗ ਦੇ ਵਿਵਾਦਤ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਭਾਰਤ ਦਾ ਕਬਜ਼ਾ ਹੈ ਅਤੇ ਇਥੋਂ ਦੀਆਂ ਕਈ ਚੋਟੀਆਂ ‘ਤੇ ਫੌਜ ਮੌਜੂਦ ਹੈ। ਫੌਜ ਵਲੋਂ ਕਿਹਾ ਗਿਆ ਚੋਟੀਆਂ ‘ਤੇ ਸਾਡੇ ਜਵਾਨ ਇਸ ਲਈ ਕਾਬਜ਼ ਹਨ, ਕਿਉਂਕਿ ਐਲ.ਏ.ਸੀ. ਨੂੰ ਲੈ ਕੇ ਭਾਰਤ ਦੀ ਸਥਿਤੀ ਇਕਦਮ ਸਾਫ ਹੈ। ਇਸੇ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਭਾਰਤ-ਚੀਨ ਸਰਹੱਦ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਵਲੋਂ ਉੱਚ ਅਧਿਕਾਰੀਆਂ ਨਾਲ ਭਾਰਤ-ਚੀਨ ਸਰਹੱਦ ਦੀ ਸਥਿਤੀ ਸੰਬੰਧੀ ਬੈਠਕ ਕੀਤੀ ਗਈ। ਉਧਰ ਦੂਜੇ ਪਾਸੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ਦੀ ਹੱਦ ਨਿਸ਼ਚਤ ਨਹੀਂ ਹੈ ਤੇ ਇਸ ਕਾਰਨ ਇਥੇ ਹਮੇਸ਼ਾ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਉਹ ਸਰਹੱਦ ‘ਤੇ ਸਥਿਰਤਾ ਬਣਾਈ ਰੱਖਣ ਲਈ ਵਚਨਬੱਧ ਹਨ ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …