ਕੋਵਿਡ-19 ਨਿਯਮਾਂ ਦੀ ਕੀਤੀ ਜਾ ਰਹੀ ਹੈ ਸਖ਼ਤ ਪਾਲਣਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਰੀਰਕ ਦੂਰੀ ਅਤੇ ਸਾਵਧਾਨੀਆਂ ਰੱਖਦੇ ਹੋਏ ਇੰਜਨੀਅਰਿੰਗ ਕਾਲਜਾਂ ਵਿਚ ਦਾਖਲੇ ਲਈ ਅੱਜ ਪੂਰੇ ਭਾਰਤ ਵਿਚ ਜੇ.ਈ.ਈ. ਪ੍ਰੀਖਿਆ ਸ਼ੁਰੂ ਹੋ ਗਈ। ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਵੱਖ-ਵੱਖ ਪ੍ਰਵੇਸ਼ ਅਤੇ ਐਗਜ਼ਿਟ ਗੇਟਾਂ ‘ਤੇ ਸੈਨੀਟਾਈਜ਼ਰ ਦੀ ਵਿਵਸਥਾ ਅਤੇ ਉਮੀਦਵਾਰਾਂ ਨੂੰ ਲਾਈਨਾਂ ਵਿਚ ਖੜ੍ਹੇ ਕਰਕੇ ਮਾਸਕ ਵੰਡੇ ਗਏ। ਕੋਵਿਡ-19 ਦੇ ਕਾਰਨ ਜੇਈਈ ਪ੍ਰੀਖਿਆ ਇਸ ਤੋਂ ਪਹਿਲਾਂ ਦੋ ਵਾਰ ਟਾਲੀ ਗਈ ਤੇ ਹੁਣ ਇਹ ਪ੍ਰੀਖਿਆ 1 ਤੋਂ 6 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਧਿਆਨ ਰਹੇ ਕਿ ਕਰੋਨਾ ਵਾਇਰਸ ਦੇ ਡਰ ਕਾਰਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ।
Check Also
ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ ਜਸਟਿਸ ਵਜੋਂ ਚੁੱਕੀ ਸਹੁੰ
ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਦਾ ਰਹੇਗਾ ਕਾਰਜਕਾਲ ਨਵੀਂ ਦਿੱਲੀ : ਜਸਟਿਸ ਸੰਜੀਵ ਖੰਨਾ …