3.9 C
Toronto
Sunday, December 21, 2025
spot_img
HomeਕੈਨੇਡਾFrontਸੰਸਦ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ,ਦਰਸ਼ਕ ਗੈਲਰੀ ਚੋ ਦੋ ਨੌਜਵਾਨਾਂ ਨੇ...

ਸੰਸਦ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ,ਦਰਸ਼ਕ ਗੈਲਰੀ ਚੋ ਦੋ ਨੌਜਵਾਨਾਂ ਨੇ ਮਾਰੀ ਛਾਲ

ਸੰਸਦ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ,ਦਰਸ਼ਕ ਗੈਲਰੀ ਚੋ ਦੋ ਨੌਜਵਾਨਾਂ ਨੇ ਮਾਰੀ ਛਾਲ

ਨਵੀ ਦਿੱਲੀ / ਬਿਊਰੋ ਨੀਊਜ਼


ਸੰਸਦ ਦੀ ਸੁਰੱਖਿਆ ‘ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸੰਸਦ ਦੀ ਕਾਰਵਾਈ ਦੌਰਾਨ ਇੱਕ ਅਣਪਛਾਤੇ ਵਿਅਕਤੀ ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰ ਕੇ ਸਦਨ ਵਿੱਚ ਦਾਖਲ ਹੋ ਗਏ। ਜਿਉਂ ਹੀ ਉਕਤ ਵਿਅਕਤੀ ਨੇ ਵੈਲ ‘ਚ ਛਾਲ ਮਾਰੀ ਤਾਂ ਉਥੇ ਹਫੜਾ-ਦਫੜੀ ਮਚ ਗਈ। ਸੰਸਦ ਦੇ ਸੁਰੱਖਿਆ ਕਰਮਚਾਰੀ ਤੁਰੰਤ ਹਰਕਤ ਵਿੱਚ ਆ ਗਏ ਅਤੇ ਬਾਅਦ ਵਿੱਚ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਹੰਗਾਮੇ ਦੌਰਾਨ ਕਈ ਸੰਸਦ ਮੈਂਬਰ ਸਦਨ ਤੋਂ ਬਾਹਰ ਆ ਗਏ। ਇਹ ਮਾਮਲਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਅੱਜ ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਕਿ ਆਰੋਪੀਆਂ ਨੇ ਗੈਲਰੀ ਤੋਂ ਛਾਲ ਮਾਰ ਕੇ ਕੋਈ ਚੀਜ਼ ਸੁੱਟੀ ਜਿਸ ਤੋਂ ਗੈਸ ਨਿਕਲ ਰਹੀ ਸੀ। ਦੋਵਾਂ ਨੂੰ ਸੰਸਦ ਦੇ ਸੁਰੱਖਿਆ ਕਰਮੀਆਂ ਨੇ ਫੜ ਲਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਲਿਆਂਦਾ ਜਿੱਥੇ ਉਨ੍ਹਾਂ ਦੇ ਹੋਰ ਸਮਰਥਕ ਵੀ ਮੌਜੂਦ ਸਨ, ਜਿਨ੍ਹਾਂ ‘ਚ ਇੱਕ ਮਹਿਲਾ ਵੀ ਸ਼ਾਮਲ ਹੈ।

RELATED ARTICLES
POPULAR POSTS