ਕਿਹਾ : ਪਾਕਿ ਵੱਲੋਂ ਯੂਐਨ ’ਚ ਦਿੱਤੇ ਗਏ ਭਾਸ਼ਣ ’ਚੋਂ ਆਉਂਦੀ ਹੈ ਪਾਖੰਡ ਦੀ ਬਦਬੂ
ਜਨੇਵਾ/ਬਿਊਰੋ ਨਿਊਜ਼ : ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਅਕਸਰ ਭਾਰਤ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਆਰੋਪ ਲਗਾਏ ਜਾਂਦੇ ਹਨ। ਜਿਸ ਦੇ ਚਲਦਿਆਂ ਭਾਰਤ ਨੇ ਪਾਕਿਸਤਾਨ ਨੂੰ ਇਕ ਨਾਕਾਮ ਦੇਸ਼ ਦੱਸਿਆ ਅਤੇ ਕਿਹਾ ਕਿ ਪਾਕਿਸਤਾਨ ਦਾਨ ਦੇ ਪੈਸਿਆਂ ’ਤੇ ਜਿਊਂਦਾ ਹੈ। ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਯੂਐਨ ’ਚ ਦਿੱਤੇ ਗਏ ਭਾਸ਼ਣ ’ਚੋਂ ਪਾਖੰਡ ਦੀ ਬਦਬੂ ਆਉਂਦੀ ਹੈ। ਯੂਐਨ ’ਚ ਭਾਰਤ ਦੇ ਅਧਿਕਾਰੀ ਸ਼ਿਤਿਜ ਤਿਆਗੀ ਨੇ ਜਨੇਵਾ ’ਚ ਆਯੋਜਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ 58ਵੇਂ ਸੈਸ਼ਨ ਦੀ ਬੈਠਕ ’ਚ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਤਿਆਗੀ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਏ ਆਰੋਪਾਂ ’ਤੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਹਿੱਸਾ ਹੈ ਅਤੇ ਹਮੇਸ਼ਾ ਰਹਿਣਗੇ। ਪਾਕਿਸਤਾਨ ਨੂੰ ਭਾਰਤ ਦੀ ਬਜਾਏ ਆਪਣੇ ਦੇਸ਼ ਦੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ।
Check Also
ਪੰਜਾਬ ਕੈਬਨਿਟ ਨੇ ਨਵੀਂ ਐਕਸਾਈਜ਼ ਪਾਲਿਸੀ ਨੂੰ ਦਿੱਤੀ ਮਨਜ਼ੂਰੀ
ਈ ਟੈਂਡਰਿੰਗ ਰਾਹੀਂ ਅਲਾਟ ਹੋਣਗੇ ਠੇਕੇ, ਜਨਮ ਅਤੇ ਮੌਤ ਰਜਿਸਟ੍ਰੇਸ਼ਨ ’ਚ ਵੀ ਗਈ ਕੀਤੀ ਸੋਧ …