4.3 C
Toronto
Wednesday, October 29, 2025
spot_img
HomeਕੈਨੇਡਾFrontਲੁਧਿਆਣਾ ਅਤੇ ਚੰਡੀਗੜ੍ਹ ’ਚ ਇਮੀਗ੍ਰੇਸ਼ਨ ਕੰਪਨੀਆਂ ’ਤੇ ਪਈ ਈਡੀ ਦੀ ਰੇਡ

ਲੁਧਿਆਣਾ ਅਤੇ ਚੰਡੀਗੜ੍ਹ ’ਚ ਇਮੀਗ੍ਰੇਸ਼ਨ ਕੰਪਨੀਆਂ ’ਤੇ ਪਈ ਈਡੀ ਦੀ ਰੇਡ


19 ਲੱਖ ਰੁਪਏ ਕੈਸ਼, ਡਿਜੀਟਲ ਡਿਵਾਈਸ ਅਤੇ ਕੁੱਝ ਹੋਰ ਡਾਕੂਮੈਂਟਸ ਹੋਏ ਬਰਾਮਦ
ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਲੁਧਿਆਣਾ ਅਤੇ ਚੰਡੀਗੜ੍ਹ ’ਚ ਵੱਡੀ ਇਮੀਗ੍ਰੇਸ਼ਨ ਕੰਪਨੀਆਂ ’ਤੇ ਰੇਡ ਕੀਤੀ ਗਈ। ਇਸ ਦੌਰਾਨ ਈਡੀ ਦੀ ਟੀਮ ਨੇ ਕੁੱਝ ਇਤਰਾਜ਼ਯੋਗ ਡਾਕੂਮੈਂਟਸ, ਡਿਜੀਟਲ ਡਿਵਾਈਸ ਅਤੇ 19 ਲੱਖ ਰੁਪਏ ਕੈਸ਼ ਬਰਾਮਦ ਕੀਤਾ ਹੈ। ਈਡੀ ਵੱਲੋਂ ਰੈਡ ਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ, ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟ ਅਤੇ ਇਨਫੋਵਿਜ ਸਾਫਟਵੇਅਰ ਸਲਿਊਸ਼ਨ ਅਤੇ ਇਨ੍ਹਾਂ ਕੰਪਨੀਆਂ ਨਾਲ ਸਬੰਧਤ ਕਮਰਸੀਅਲ ਅਤੇ ਰਿਹਾਇਸ਼ੀ ਸੰਪਤੀਆਂ ਦੀ ਜਾਂਚ ਕੀਤੀ ਗਈ। ਜਲੰਧਰ ਈਡੀ ਵੱਲੋਂ ਇਹ ਕਾਰਵਾਈ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ’ਤੇ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ ਬਾਰੇ ਫਾਰੇਨ ਕ੍ਰਿਮੀਨਲ ਇਨਵੈਸਟੀਗੇਸ਼ਨ ਆਫਿਸ, ਯੂਐਸ ਅੰਬੈਂਸੀ ਨਵੀਂ ਦਿੱਲੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

RELATED ARTICLES
POPULAR POSTS