ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ ਕੇ ਭਜਾ ਦਿਓ
ਚੰਡੀਗੜ੍ਹ /ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਇਕ ਦਿਨਾ ਦੌਰੇ ‘ਤੇ ਅੱਜ ਮੋਹਾਲੀ ਪਹੁੰਚੇ। ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਈਟੀਟੀ ਅਧਿਆਪਕਾਂ ਦੇ ਧਰਨੇ ਵਿਚ ਉਹ ਸ਼ਾਮਲ ਹੋਏ। ਉਨ੍ਹਾਂ ਟੀਚਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ 2003 ਵਿਚ ਭਰਤੀ ਹੋਏ ਪ੍ਰੰਤੂ ਨਾ ਤੁਹਾਨੂੰ ਕਾਂਗਰਸ ਸਰਕਾਰ ਨੇ ਪੱਕਾ ਕੀਤਾ ਅਤੇ ਨਾ ਹੀ ਪੰਜਾਬ ‘ਤੇ ਲਗਾਤਾਰ ਦਸ ਰਾਜ ਕਰਨ ਵਾਲੇ ਅਕਾਲੀਆਂ ਨੇ ਤੁਹਾਨੂੰ ਪੱਕਾ ਕੀਤਾ। ਤੁਸੀਂ ਇਕ ਮੌਕਾ ਆਪਣੇ ਛੋਟੇ ਭਰਾ ਅਰਵਿੰਦ ਕੇਜਰੀਵਾਲ ਨੂੰ ਦੇ ਕੇ ਦੇਖੋ। ਜੇਕਰ ਅਸੀਂ ਕੰਮ ਨਾ ਤਾਂ ਬੇਸ਼ੱਕ ਮੈਨੂੰ ਇਥੋਂ ਲੱਤ ਮਾਰ ਕੇ ਭਜਾ ਦਿਓ, ਇਕ ਵਾਰ ਮੇਰੀ ਗੱਲ ‘ਤੇ ਵਿਸ਼ਵਾਸ ਕਰਕੇ ਦੇਖੋ। ਕੇਜਰੀਵਾਲ ਨੇ ਕਿਹਾ ਕਿ ਅਸੀਂ ਵੀ ਅੰਦੋਲਨ ਵਿਚੋਂ ਨਿਕਲੇ ਹਾਂ। ਸਾਡਾ ਮਿਸ਼ਨ ਹੈ ਕਿ ਜਿੱਥੇ ਜਾਓ ਪਹਿਲਾਂ ਸਕੂਲਾਂ ਦੀ ਹਾਲਤ ਨੂੰ ਸੁਧਾਰੋ। ਉਨ੍ਹਾਂ ਕਿ ਜਦੋਂ ਤੱਕ ਅਧਿਆਪਕ ਪ੍ਰੇਸ਼ਾਨ ਹੈ ਉਦੋਂ ਤੱਕ ਸਕੂਲਾਂ ਵਿਚ ਕੋਈ ਸੁਧਾਰ ਨਹੀਂ ਹੋ ਸਕਦਾ। ਉਨ੍ਹਾਂ ਧਰਨੇ ‘ਤੇ ਬੈਠੇ ਟੀਚਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਕੱਚੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ‘ਤੇ ਪੱਕਾ ਕਰਾਂਗੇ। ਉਨ੍ਹਾਂ ਚੰਨੀ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਮੈਂ ਰਸਤੇ ‘ਚ ਆਉਂਦੇ ਸੜਕਾਂ ‘ਤੇ ਲੱਗੇ ਹੋਰਡਿੰਗ ਦੇਖੇ ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ਅਸੀਂ 36 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਹੈ ਪ੍ਰ੍ਰੰਤੂ ਅਧਿਆਪਕ ਤਾਂ ਅੱਜ ਵੀ ਧਰਨੇ ‘ਤੇ ਬੈਠੇ ਹਨ। ਜੇ ਇਨ੍ਹਾਂ ਨੂੰ ਪੱਕਾ ਕੀਤਾ ਗਿਆ ਹੁੰਦਾ ਤਾਂ ਇਹ ਧਰਨੇ ‘ਤੇ ਕਿਉਂ ਬੈਠੇ ਹੁੰਦੇ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਣਾਉਣਾ ਉਹ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ। ਅਜਿਹੇ ਮਾਹੌਲ ‘ਚ ਪੰਜਾਬ ਦੇ ਬੱਚੇ ਵਿਦੇਸ਼ਾਂ ਨੂੰ ਨਹੀਂ ਭੱਜਣਗੇ ਤਾਂ ਉਹ ਹੋਰ ਕਿੱਥੇ ਜਾਣਗੇ। ਉਨ੍ਹਾਂ ਕਿ ਪੰਜਾਬ ਪੂਰੀ ਤਰ੍ਹਾਂ ਨਾਲ ਲਾਵਾਰਿਸ ਹੋ ਚੁੱਕਿਆ ਹੈ। ਟੀਚਰਾਂ ਆਪਣੀਆਂ ਮੰਗਾਂ ਮਨਵਾਉਣ ਲਈ ਟਾਵਰਾਂ ‘ਤੇ ਚੜ੍ਹਨਾ ਪੈ ਰਿਹਾ ਅਤੇ ਸਰਕਾਰ ਸਿਰਫ਼ ਐਲਾਨ ਕਰਨ ਵਿਚ ਰੁੱਝੀ ਹੋਈ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …