6.4 C
Toronto
Tuesday, November 4, 2025
spot_img
Homeਪੰਜਾਬਪੰਜਾਬ ਦੇ ਏਜੀ ’ਤੇ ਨਵਾਂ ਘਮਾਸਾਣ

ਪੰਜਾਬ ਦੇ ਏਜੀ ’ਤੇ ਨਵਾਂ ਘਮਾਸਾਣ

ਕਾਂਗਰਸ ਨੇ ਏਜੀ ਵਿਨੋਦ ਘਈ ਦੇ ਭਰਾ ਨੂੰ ਲੀਗਲ ਸੈਲ ਦਾ ਚੇਅਰਮੈਨ ਬਣਾਇਆ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਐਡਵੋਕੇਟ ਜਨਰਲ ਨੂੰ ਲੈ ਕੇ ਨਵਾਂ ਘਮਾਸਾਣ ਮਚ ਗਿਆ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੇ ਭਰਾ ਐਡਵੋਕੇਟ ਵਿਪਿਨ ਘਈ ਨੂੰ ਕਾਂਗਰਸ ਨੇ ਲੀਗਲ ਸੈਲ ਦਾ ਚੇਅਰਮੈਨ ਬਣਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਸਬੰਧੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਐਡਵੋਕੇਟ ਵਿਪਿਨ ਘਈ ਕਾਂਗਰਸ ਦੇ ਲੀਗਲ, ਹਿੳੂਮਨ ਰਾਈਟਸ ਅਤੇ ਆਰ.ਟੀ.ਆਈ. ਵਿਭਾਗ ਨੂੰ ਦੇਖਣਗੇ। ਉਧਰ ਦੂਜੇ ਪਾਸੇ ਬੇਅਦਬੀ ਮਾਮਲੇ ਵਿਚ ਰਾਮ ਰਹੀਮ ਦਾ ਵਕੀਲ ਹੋਣ ਕਰਕੇ ਵਿਨੋਦ ਘਈ ਨੂੰ ਏਜੀ ਦੇ ਅਹੁਦੇ ਤੋਂ ਹਟਾਉਣ ਦੀ ਲਗਾਤਾਰ ਆਵਾਜ਼ ਉਠ ਰਹੀ ਹੈ। ਬਹਿਬਲ ਕਲਾਂ ਇਨਸਾਫ ਮੋਰਚੇ ਨੇ ਵੀ ਵਿਨੋਦ ਘਈ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੀਨੀਅਰ ਐਡਵੋਕੇਟ ਵਿਨੋਦ ਘਈ ਅਤੇ ਉਨ੍ਹਾਂ ਦੇ ਭਰਾ ਵਿਪਿਨ ਘਈ ਚੰਡੀਗੜ੍ਹ ’ਚ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸਬੰਧੀ ਫੋਟੋ ਵੀ ਖੁਦ ਕਿਰਨ ਖੇਰ ਨੇ ਟਵੀਟ ਕੀਤੀ ਸੀ। ਇਸੇ ਦੌਰਾਨ ਐਡਵੋਕੇਟ ਵਿਨੋਦ ਘਈ ਇਹ ਸਪੱਸ਼ਟ ਵੀ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਨੇ ਮੈਰਿਟ ਦੇ ਅਧਾਰ ’ਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਨੇ ਸੰਤ ਪਾਲ ਸਿੰਘ ਸਿੱਧੂ ਨੂੰ ਲੀਗਲ ਹਿੳੂਮਨ ਰਾਈਟਸ ਤੇ ਆਰਟੀਆਈ ਸਬੰਧੀ ਸੀਨੀਅਰ ਵਾਈਸ ਚੇਅਰਮੈਨ ਲਗਾਇਆ ਸੀ, ਪਰ ਸੰਤ ਪਾਲ ਸਿੰਘ ਸਿੱਧੂ ਨੇ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਰੀਅਰ ਗੈਰ ਰਾਜਨੀਤਕ ਹੈ।

RELATED ARTICLES
POPULAR POSTS