10.2 C
Toronto
Thursday, May 21, 2026
spot_img
Homeਪੰਜਾਬਮੁਹਾਲੀ ਵਿੱਚ ਪੱਤਰਕਾਰ ਕੇ.ਜੇ. ਸਿੰਘ ਤੇ ਮਾਂ ਦਾ ਕਤਲ

ਮੁਹਾਲੀ ਵਿੱਚ ਪੱਤਰਕਾਰ ਕੇ.ਜੇ. ਸਿੰਘ ਤੇ ਮਾਂ ਦਾ ਕਤਲ

ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਦੇ ਫ਼ੇਜ਼-3ਬੀ2 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ (65) ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ (90) ਦਾ ਘਰ ਵਿੱਚ ਕਤਲ ਹੋ ਗਿਆ। ਘਰ ਵਿੱਚੋਂ ਐਲਈਡੀ ਅਤੇ ਕੁੱਝ ਹੋਰ ਸਾਮਾਨ ਗਾਇਬ ਹੈ। ਜਾਪਦਾ ਹੈ ਕਿ ਹਮਲਾਵਰਾਂ ਦੀ ਪੱਤਰਕਾਰ ਨਾਲ ਹੱਥੋਪਾਈ ਹੋਈ ਸੀ। ਸਾਰਾ ਸਾਮਾਨ ਖਿੰਡਿਆ ਪਿਆ ਸੀ ਅਤੇ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਖ਼ੂਨ ਲੱਗਿਆ ਹੋਇਆ ਸੀ। ਉਨ੍ਹਾਂ ਦੇ ਘਰ ਬਾਹਰੋਂ ਫੋਰਡ ਆਈਕਨ ਕਾਰ ਵੀ ਗਾਇਬ ਹੈ। ਕੇ.ਜੇ. ਸਿੰਘ ‘ਦਿ ਟ੍ਰਿਬਿਊਨ’ ਵਿੱਚੋਂ ਸਮਾਚਾਰ ਸੰਪਾਦਕ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਫ਼ੇਜ਼-3ਬੀ2 ਵਿੱਚ ਆਪਣੀ ਬਜ਼ੁਰਗ ਮਾਂ ਗੁਰਚਰਨ ਕੌਰ ਨਾਲ ਰਹਿ ਰਹੇ ਸਨ। ਉਂਜ ਉਨ੍ਹਾਂ ਪੱਤਰਕਾਰੀ ਦਾ ਸਫ਼ਰ ਇੰਡੀਅਨ ਐਕਸਪ੍ਰੈੱਸ ਤੋਂ ਸ਼ੁਰੂ ਕੀਤਾ ਸੀ। ਇਸ ਦੋਹਰੇ ਕਤਲ ਸਬੰਧੀ ਫਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਲੁੱਟ ਖੋਹ ਦਾ ਕੇਸ ਦਰਜ ਕੀਤਾ ਹੈ। ਡੀਜੀਪੀ ਸੁਰੇਸ਼ ਅਰੋੜਾ ਨੇ ਇਸ ਦੋਹਰੇ ਹੱਤਿਆ ਕਾਂਡ ਸਬੰਧੀ ਪੰਜਾਬ ਪੁਲਿਸ ਦੇ ਆਈਜੀ (ਕਰਾਈਮ) ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ।

 

RELATED ARTICLES
POPULAR POSTS